
ਅੰਮ੍ਰਿਤਸਰ, (PRIME INDIAN NEWS) :- ਅੰਮ੍ਰਿਤਸਰ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਯੂਪੀ ਅਤੇ ਗੁਜਰਾਤ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ‘ਚ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 16 ਲੱਖ ਦੇ ਕਰੀਬ ਪਾਬੰਦੀਸ਼ੁਦਾ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਪੁਲਿਸ ਵਲੋਂ ਦੋਸ਼ੀਆਂ ਦੇ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਕੜੇ ਗਏ ਦੋਸ਼ੀਆਂ ‘ਚੋਂ 5 ਤਰਨਤਾਰਨ ਦੇ ਰਹਿਣ ਵਾਲੇ ਹਨ ਤੇ 2 ਯੂਪੀ ਸਥਿਤ ਮਥੁਰਾ ਜ਼ਿਲ੍ਹੇ ਦੇ ਪਿੰਡ ਕੋਸੀਕਲਾਂ ਵਾਸੀ ਸਚਿਨ ਕੁਮਾਰ, ਯੋਗੇਸ਼ ਉਰਫ਼ ਰਿੰਕੂ ਦਿੱਲੀ ਵਾਸੀ ਮਨੀਸ਼, ਰੇਖਾ ਆਦਿ ਦੇ ਹਨ। ਉਕਤ ਜਾਣਕਾਰੀ ਡੀਜੀਪੀ ਪੰਜਾਬ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।
















