ਜਲੰਧਰ ਕੈਂਟ, (ਸੈਵੀ ਚਾਵਲਾ/ਰਮਨ ਜਿੰਦਲ) :- ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦਾ 754ਵਾਂ ਪ੍ਰਕਾਸ਼ ਪੂਰਬ 12 ਨਵੰਬਰ 2024 ਦਿਨ ਮੰਗਲਵਾਰ ਨੂੰ ਜਲੰਧਰ ਕੈਂਟ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਇਸ ਸੰਬੰਧ ਵਿਚ “ਸ਼੍ਰੀ ਅਖੰਡ ਪਾਠ ਸਾਹਿਬ ਜੀ” 10 ਨਵੰਬਰ 2024 ਦਿਨ ਐਤਵਾਰ ਨੂੰ “ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.), ਜਲੰਧਰ ਛਾਉਣੀ” ਵਿਖੇ ਸਵੇਰੇ 08:30 ਵਜੇ ਆਰੰਭ ਹੋਣਗੇ।
ਅਖੰਡ ਪਾਠ ਸਾਹਿਬ ਜੀ ਦੇ ਭੋਗ 12 ਨਵੰਬਰ 2024 ਦਿਨ ਮੰਗਲਵਾਰ ਵਾਲੇ ਦਿਨ ਸਵੇਰੇ 09:00 ਵਜੇ ਪਾਏ ਜਾਣਗੇ |
ਜਿਸ ਵਿਚ ਬੀਬੀ ਬਲਜਿੰਦਰ ਕੌਰ ਜੀ (ਖਡੂਰ ਸਾਹਿਬ) ਵਾਲੇ ਕੀਰਤਨ ਦੀ ਹਾਜ਼ਰੀ ਲਗਾਉਣਗੇ।
ਅਰਦਾਸ ਉਪਰੰਤ ਚਾਹ ਪਕੌੜਿਆਂ ਦੇ ਲੰਗਰ ਵਰਤਾਏ ਜਾਣਗੇ।
ਸ਼ਾਮ ਦੇ ਦੀਵਾਨ ਗੁਰੂਦੁਆਰਾ ਸਾਹਿਬ ਵਿਖ਼ੇ 07:00 ਤੋ 10:00 ਵਜੇ ਤਕ ਸਜਾਏ ਜਾਣਗੇ। ਜਿਸ ਵਿੱਚ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ( ਜਲੰਧਰ ਛਾਉਣੀ ਵਾਲੇ ) , ਭਾਈ ਸਾਹਿਬ ਭਾਈ ਤਰਨਵੀਰ ਸਿੰਘ ਜੀ ਰੱਬੀ (ਲੁੱਧਿਆਣੇ ਵਾਲੇ ) ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮੂਹ ਟਾਂਕ – ਕਸ਼ਤਰੀਆਂ ਸਭਾ, ਜਲੰਧਰ ਛਾਉਣੀ ਵਲੋਂ ਬੇਨਤੀ ਹੈ ਕਿ ਸੰਗਤਾਂ ਸਮੇ ਸਿਰ ਪੁਹੰਚ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਆਪਣਾ ਜੀਵਨ ਸਫਲਾ ਬਨਾਉਣ ਜੀ।
ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਸਾਰੇ ਸਮਾਗਮਾਂ ਦਾ ਲਾਈਵ ਪ੍ਰਸਾਰਣ “CHARDI KALA LIVE” youtube channel ਤੇ ਵੀ ਕੀਤਾ ਜਾਵੇਗਾ।
















