ਦੇਸ਼ਦੁਨੀਆਂਪੰਜਾਬ

ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਦਾ “ਵਿਸ਼ਵ ਸੇਵਾ ਐਵਾਰਡ” ਨਾਲ ਸਨਮਾਨ

ਇਹ ਅਵਾਰਡ ਯੂ. ਕੇ ਦੀ ਸੰਸਥਾ ਵੱਲੋਂ, ਬਰਤਾਨਵੀ ਸ਼ਾਹੀ ਪ੍ਰੀਵਾਰ ਦੀ ਅਲੀਜਾਬੇਥ ਫਾਕ (Elijabeth Falk ) ਵੱਲੋਂ ਦਿੱਤਾ ਗਿਆ

ਇਸ ਪ੍ਰੋਗਰਾਮ ਵਿੱਚ ਪਹੁੰਚੇ 17 ਦੇਸ਼ਾਂ ਦੇ ਡੈਲੀਗੇਟ (ਡਾਕਟ੍ਰੇਟ ਡਿਗਰੀ ਹੋਲਡਰ ) ਦੀ ਹਾਜ਼ਰੀ ਵਿੱਚ 12 ਹੋਰਨਾਂ ਸ਼ਖਸ਼ੀਅਤਾਂ ਨੂੰ ਵੀ ਡਾਕਟ੍ਰੇਟ ਦੀਆਂ ਡਿਗਰੀਆਂ ਦੇ ਕੇ ਕੀਤਾ ਗਿਆ ਸਨਮਾਨਿਤ

ਆਸਟ੍ਰੇਲੀਆ ਦੀ ਨੋਬਲ ਅੰਬੈਸਡਰ (Nellie. C. Reyes ) ਨੇ ਸ. ਭੱਟੀ ਨੂੰ ਆਪਣੇ ਵੱਲੋਂ ਵੱਖਰੇ ਤੌਰ ਤੇ ਸ਼ਾਂਤੀ ਅਵਾਰਡ ਨਾਲ ਨਿਵਾਜਿਆ

ਸ. ਭੱਟੀ ਨੂੰ ਇਹ ਸਨਮਾਨ ਦਲਜੀਤ ਸਿੰਘ ਦੀ ਮਿਹਰਬਾਨੀ ਸਦਕਾ ਮਿਲਿਆ, ਜਿਨ੍ਹਾਂ ਨੇ ਵਿਸ਼ਵ ਪ੍ਰਸਿੱਧ 62 ਸਾਲ ਪੁਰਾਣੀ ਸੰਸਥਾ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਬਾਰੇ ਸੂਚਿਤ ਕੀਤਾ

ਪੈਰਿਸ, (PRIME INDIAN NEWS) :- ਬੀਤੇ ਦਿਨ ਗਲੋਬਲ ਟਾਲੈਂਟ ਸਲੋਸ਼ਨ (G.T. S – Uk) ਨਾਮ ਦੀ ਸੰਸਥਾ ਦੀ ਮੁੱਖੀ ਮਿਸਜ ਜਿਆ ਸਜਨਾਨੀ ਦੇ ਸੰਚਾਲਨ ਹੇਠ ਡਾਕਟ੍ਰੇਟ ਦੀਆਂ ਡਿਗਰੀਆਂ ਵੰਡਣ ਦਾ ਇੱਕ ਪ੍ਰੋਗਰਾਮ ਫਰਾਂਸ ਦੇ ਸ਼ਹਿਰ ਅਰਜੁਨਤਾਈ ਵਿਖ਼ੇ ਸਥਿਤ ਨੈਲਸਨ ਮੰਡੀਲਾ ਹਾਲ ਵਿਖ਼ੇ ਹੋਇਆ, ਜਿਸ ਵਿੱਚ 17 ਦੇਸ਼ਾਂ ਤੋਂ ਡਾਕਟ੍ਰੇਟ ਦੀਆਂ ਡਿਗਰੀਆਂ ਪ੍ਰਾਪਤ ਡੈਲੀਗੇਟ ਪਹੁੰਚੇ ਹੋਏ ਸਨ | ਇਨ੍ਹਾਂ 17 ਦੇਸ਼ਾਂ ਤੋਂ ਆਏ ਹੋਏ ਡੈਲੀਗੇਟਾਂ ਤੋਂ ਬਿਨਾਂ 12 ਹੋਰ ਨਵੇਂ ਵਿਅਕਤੀਆਂ ਨੂੰ ਡਾਕਟ੍ਰੇਟ ਦੀ ਉਪਾਧੀ ਵਾਲੇ ਸਰਟੀਫਿਕੇਟ ਦਿੱਤੇ ਗਏ, ਜਿਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਸਮਾਜ ਭਲਾਈ ਦੇ ਅਨੇਕਾਂ ਕੰਮ ਕੀਤੇ ਹੋਏ ਸਨ। ਡਾਕਟਰ ਹਰਪਾਲ ਸਿੰਘ ਯੂ. ਕੇ ਵਾਲੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਹੋਸਟ ਕੀਤਾ, ਨੇ ਵੱਖੋ ਵੱਖ ਦੇਸ਼ਾਂ ਤੋਂ ਆਏ ਹੋਏ ਉਹ ਡੈਲੀਗੇਟ, ਜਿਨ੍ਹਾਂ ਨੇ ਕਿ ਆਪਣੀ ਜਿੰਦਗੀ ਵਿੱਚ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਅਪੰਗ ਵਿਆਕਤੀਆਂ ਦੀ ਵੀ ਦੇਖ ਭਾਲ ਕੀਤੀ ਹੋਈ ਸੀ ਨੂੰ ਸਟੇਜ ਤੇ ਬੁਲਾ ਕੇ ਡਿਗਰੀਆਂ ਦੁਆਈਆਂ।

80 ਸਾਲਾ ਮਿਸਜ ਅਲਿਜਾਬੇਥ ਫਾਕ (elijabeth falk ) ਯੂ ਕੇ, ਜਿਹੜੀ ਕਿ ਬਰਤਾਨਵੀ ਮਹਾਰਾਣੀ ਦੇ ਖਾਨਦਾਨ ਨਾਲ ਰਿਸ਼ਤੇਦਾਰੀ ਦਾ ਸਬੰਧ ਰੱਖਦੀ ਹੈ, ਨੇ ਤਗਮੇ ਅਤੇ ਡਿਗਰੀਆਂ ਦੇ ਕੇ, 12 ਮੁਲਕਾਂ ਦੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਸ. ਭੱਟੀ ਨੂੰ ਉਸਦੀਆਂ ਸਮਾਜਿਕ ਸੇਵਾਵਾਂ ਬਦਲੇ ਗਲੋਬਲ ਹਿਊਮੈਂਟੀਅਰ ਅਵਾਰਡ ( ਵਿਸ਼ਵ ਸੇਵਾ ਅਵਾਰਡ ) ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਬਹੁਤ ਹੀ ਸਨਮਾਨਿਤ ਅਵਾਰਡ ਕਿਹਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਰਦਾਰ ਭੱਟੀ ਵੱਖੋ ਵੱਖ ਸਮਿਆਂ ‘ਚ 7 ਵਾਰ ਗੋਲਡ ਮੈਡਲ, 11 ਐਪ੍ਰੀਸ਼ੇਟ ਪੱਤਰਾਂ ਅਤੇ ਕੋਵਿਡ ਪੀਰੀਅਡ ਦੌਰਾਨ ਲੋਕਾਈ ਦੀ ਸੇਵਾ ਬਦਲੇ ਭਾਰਤ ਸਰਕਾਰ ਵੱਲੋਂ ਮਿਲੇ ਅਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ, ਐਪਰ ਇਹ ਅਵਾਰਡ ਸਭਨਾਂ ਅਵਾਰਡਾਂ ਤੋਂ ਉੱਪਰ ਅਤੇ ਵੱਡਮੁਲਾ ਅਵਾਰਡ ਹੈ, ਜਿਸਦੀ ਕਦੇ ਉਮੀਦ ਵੀ ਨਹੀਂ ਸੀ ਕੀਤੀ ਜਾ ਸਕਦੀ।

ਪੈਰਿਸ ਦੇ ਮਸ਼ਹੁਰ ਕਾਰੋਬਾਰੀ ਮਿਸਟਰ ਰਾਜਾ ਗੋਸੁਆਮੀ ਇਸ ਪ੍ਰੋਗਰਾਮ ਵਿੱਚ ਸਪੈਸ਼ਲ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ | ਅਖੀਰ ਵਿੱਚ ਸਰਦਾਰ ਭੱਟੀ ਅਤੇ ਰਾਜਾ ਗੋਸੁਆਮੀ ਨੇ ਵੀ ਕਈ ਮਹਿਮਾਨਾਂ ਦੇ ਗਲਾਂ ਵਿੱਚ ਪ੍ਰਬੰਧਕਾਂ ਦੇ ਕਹਿਣ ਉੱਪਰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਭੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਜਿਆਦਾ ਖੁਸ਼ੀ ਉਸ ਵਕਤ ਹੋਈ, ਜੱਦ ਪ੍ਰਬੰਧਕਾਂ ਨੇ ਕਿਹਾ ਕਿ ਹੁਣ ਤੁਸੀਂ ਬਰਤਾਨਵੀ ਸ਼ਹਿਜਾਦੀ ਅਲਿਜਾਬੇਥ ਫਾਕ ਨੂੰ ਆਪਣੇ ਹੱਥੀਂ ਟਰੋਫੀ ਦਿਉ। ਇਹ ਪਲ ਵਾਕਿਆ ਹੀ ਨਾ ਭੁੱਲਣ ਯੋਗ ਪਲ ਸੀ |

Related Articles

Leave a Reply

Your email address will not be published. Required fields are marked *

Back to top button