
ਆਓ ਇਨਸਾਨੀਅਤ ਦੀ ਰਾਹ ‘ਤੇ ਅੱਗੇ ਵੱਧੀਏ, ਖੂਨ ਦਾਨ ਕਰੀਏ, ਜੀਵਨ ਬਚਾਈਏ – NGO ਪ੍ਰਧਾਨ ਜਸਪ੍ਰੀਤ ਕੌਰ
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਏਕ ਆਸਰਾ NGO ਵੱਲੋਂ ਖੂਨਦਾਨ ਕੈਂਪ 23 ਅਗਸਤ 2026 ਦਿਨ ਐਤਵਾਰ ਨੂੰ ਜਲੰਧਰ ਕੈਂਟ ਦੇ ਮੁਹੱਲਾ ਨੰਬਰ 2 ‘ਚ ਸਥਿਤ ਬਾਵੜੀ ਧਰਮਸ਼ਾਲਾ ਵਿਖੇ ਸਵੇਰੇ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ NGO ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਬਾਵੜੀ ਧਰਮਸ਼ਾਲਾ ਦੇ ਕਮਨਿਊਟੀ ਹਾਲ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਜ ਸੇਵਾ ਦਾ ਸੱਭ ਤੋਂ ਸੁੰਦਰ ਮੌਕਾ ਹੈ, ਜਿਸਦੇ ਚਲਦਿਆਂ ਅਸੀ ਇਨਸਾਨੀਅਤ ਦੀ ਭਲਾਈ ਕਰਦੇ ਹੋਏ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ।
NGO ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਨਗਰਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਅਸੀ ਖੂਨ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਦੀ ਉਮੀਦ ਬਣੀਏ। ਉਨ੍ਹਾਂ ਕਿਹਾ ਕਿ ਆਓ ਇਨਸਾਨੀਅਤ ਦੀ ਰਾਹ ‘ਤੇ ਅੱਗੇ ਵੱਧੀਏ, ਖੂਨ ਦਾਨ ਕਰੀਏ, ਜੀਵਨ ਬਚਾਈਏ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ।
ਸ਼੍ਰੀਮਤੀ ਜਸਪ੍ਰੀਤ ਕੌਰ – 98144 982792
ਰਿੰਕੂ ਪਰਾਗਪੁਰ – 89685 262993
ਗੌਰਵ ਬੰਗਾ (ਕਬੱਡੀ ਪਲੇਅਰ) – 80543 140534
ਅਮਰਦੀਪ ਸਿੰਘ ਬਾਹੀਆ – 9872766509
















