
ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ,ਇਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਸ਼੍ਰੀ ਲਖਵੀਰ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਬਿਕਰਮ ਸਿੰਘ SHO ਪਤਾਰਾ, ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਵੱਲੋਂ ਪੁਲਿਸ ਰਿਮਾਂਡ ਦੋਰਾਨ ਕਰਨਜੀਤ ਸਿੰਘ ਉਰਫ ਜੱਸਾ ਵਾਸੀ ਹੱਪੋਵਾਲ ਪਾਸੋ ਕੀਤੀ ਪੁੱਛ- ਗਿੱਛ ਦੋਰਾਨ ਭੋਜੋਵਾਲ ਡਬਲ ਮਰਡਰ ਕਾਂਡ ਅਤੇ ਅਗਜਨੀ ਵਿੱਚ ਇਹਨਾ ਸ਼ੂਟਰਾ ਨੂੰ ਹਥਿਆਰ ਦੇਣ, ਠਾਹਰ ਦੇਣ, ਵਹੀਕਲ ਪ੍ਰੋਵਾਈਡ ਕਰਵਾਉਣ ਅਤੇ ਰੈਕੀ ਕਰਵਾਉਣ ਸਬੰਧੀ ਸੋਨੂੰ ਖੱਤਰੀ ਸਮੇਤ 05 ਹੋਰ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 17-10-2023 ਨੂੰ ਅਮਨ ਇੰਨਕਲੇਵ ਭੋਜੋਵਾਲ ਜਿਲ੍ਹਾ ਜਲੰਧਰ-ਦਿਹਾਤੀ ਵਿਖੇ ਰਣਜੀਤ ਕੌਰ ਅਤੇ ਉਸ ਦੀ ਬੇਟੀ ਗੁਰਪ੍ਰੀਤ ਕੌਰ ਦਾ ਦੋਸ਼ੀ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਵਾਸੀ ਹੱਪੋਵਾਲ ਅਤੇ ਲਵਪ੍ਰੀਤ ਕਲੇਰ ਪੁੱਤਰ ਸੁਰਿੰਦਰਪਾਲ ਵਾਸੀ ਗੋਬਿੰਦਪੁਰ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਵਿਦੇਸ਼ ਅਮਰੀਕਾ ਵਿੱਚ ਬੈਠੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੋਹਣੋਵਾਲ ਜਿਲ੍ਹਾ ਹੁਸ਼ਿਆਰਪੁਰ ਜੋ ਮ੍ਰਿਤਕ ਗੁਰਪ੍ਰੀਤ ਕੌਰ ਦਾ ਪਤੀ ਹੈ ਪਾਸੋ ਫਿਰੌਤੀ ਲੈ ਕੇ ਮਾਂ-ਬੇਟੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਰਣਜੀਤ ਕੌਰ ਦੀ ਲਾਸ਼ ਨੂੰ ਜੱਸਾ ਹੱਪੋਵਾਲ ਨੇ ਮੋਕਾ ਤੇ ਪੈਟਰੋਲ ਪਾ ਕੇ ਸਾੜ ਦਿੱਤਾ ਸੀ। ਜਿਸ ਤੇ ਮੁੱਕਦਮਾ ਨੰਬਰ 59 ਮਿਤੀ 17-10-2023 ਜੁਰਮ 302,201,120B IPC, 25-54-59 Arms Act घाटा थाग तिला नलपत-रिगडी हिथे रउन उनिमटव ਕੀਤਾ ਗਿਆ ਸੀ। ਮਿਤੀ 19-02-2024 ਨੂੰ ਦੋਸ਼ੀ ਕਰਨਜੀਤ ਸਿੰਘ ਉਰਫ ਜੱਸਾ ਵਾਸੀ ਹੈਪੋਵਾਲ ਨੂੰ ਪ੍ਰੋਡਕਸ਼ਨ ਵਾਰੰਟ ਪਰ ਕਪੂਰਥਲਾ ਜੇਲ ਤੋ ਲਿਆ ਕੇ ਇਸ ਮੁੱਕਦਮਾ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਪੁੱਛ ਗਿੱਛ ਦੋਰਾਨ ਕਰਨਜੀਤ ਸਿੰਘ ਉਰਫ ਜੱਸਾ ਹੱਪੋਵਾਲ ਨੇ ਦੱਸਿਆ ਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 1. ਹਰਪ੍ਰੀਤ ਸਿੰਘ ਉਰਫ ਮਾਨ ਉਰਫ ਬੱਬਲੂ ਪੁੱਤਰ ਜੋਗਾ ਸਿੰਘ ਵਾਸੀ ਸਾਗਰ ਗੇਟ ਮੁੱਹਲਾ 05/99 ਬੰਗਾ ਸਿਟੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 2.ਹਰਕੰਵਲਪ੍ਰੀਤ ਸਿੰਘ ਉਰਫ ਯੋਧਾ ਪੁੱਤਰ ਜਗਤਾਰ ਸਿੰਘ ਵਾਸੀ ਰਾਏਪੁਰ ਡੱਬਾ ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਮਿੱਲ ਕੇ ਡੱਬਲ ਮਰਡਰ ਦੀ ਪਹਿਲਾਂ ਪਿੰਡ ਭੋਜੋਵਾਲ ਵਿਖੇ ਘਰ ਦੀ ਰੈਕੀ ਕੀਤੀ ਸੀ ਅਤੇ ਬੱਬਲੂ ਵਾਸੀ ਬੰਗਾ ਨੇ ਹੀ ਰੈਕੀ ਕਰਨ ਲਈ ਇਨੋਵਾ ਗੱਡੀ ਦਾ ਪ੍ਰਬੰਧ ਕੀਤਾ ਸੀ। 3. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਸ਼ਮਣ ਦਾਸ ਵਾਸੀ ਪਿੰਡ ਝਿੰਗੜਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਵਾਰਦਾਤ ਕਰਨ ਸਮੇ ਮੋਟਰਸਾਈਕਲ ਮੁੱਹਈਆ ਕਰਵਾਇਆ ਸੀ। 4.ਜਸਵੰਤ ਸਿੰਘ ਉਰਫ ਬੰਤ ਪੁੱਤਰ ਸੋਹਣ ਲਾਲ ਵਾਸੀ ਪਿੰਡ ਹਕੀਮਪੁਰ ਅਤੇ 5. ਅਨੋਜ ਕੁਮਾਰ ਉਰਫ ਅਨੂੰ ਪੁੱਤਰ ਮੁਖਤਾਵਰ ਸਿੰਘ ਵਾਸੀ ਪਿੰਡ ਜਗਤਪੁਰ ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਉਹਨਾ ਨੂੰ ਪਨਾਹ ਦਿੱਤੀ ਸੀ। 6. ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਰੱਕੜਾ ਢਾਹਾਂ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜੱਸਾ ਮੋਹਣੋਵਾਲੀਆ ਦੇ ਕਹਿਣ ਤੇ ਦੋਨਾ ਦੋਸ਼ੀਆਂ ਨੂੰ ਹਥਿਆਰ ਮੁੱਹਈਆ ਕਰਵਾਏ ਸੀ ਅਤੇ ਸਮੇ ਸਮੇ ਸਿਰ ਜੱਸਾ ਮੋਹਣੋਵਾਲੀਆ ਅਤੇ ਸੋਨੂੰ ਖੱਤਰੀ ਇਹਨਾ ਨੂੰ ਪੈਸੇ ਵੀ ਭੇਜਦੇ ਸਨ। ਜੋ ਉਪਰੋਕਤ ਸਾਰੇ ਵਿਅਕਤੀਆ ਨੂੰ ਇਸ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਵਾਧਾ ਜੁਰਮ 212,216 IPC ਦਾ ਕੀਤਾ ਗਿਆ ਹੈ। ਜਿਹਨਾ ਦੀ ਭਾਲ ਵਿੱਚ ਛਾਪੇ-ਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਨਜੀਤ ਸਿੰਘ ਉਰਫ ਜੱਸਾ ਹਪੋਵਾਲ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸ਼ੂਟਰ ਸੀ ਜਿਸ ਨੇ ਪੁੱਛ-ਗਿੱਛ ਦੋਰਾਨ ਦੱਸਿਆ ਕਿ ਉਸ ਦੀ ਸੋਨੂੰ ਖੱਤਰੀ ਨਾਲ ਟੈਲੀਗ੍ਰਾਮ ਅਤੇ ਸਿਗਨਲ ਐਪ ਪਰ ਗੱਲ ਹੁੰਦੀ ਰਹਿੰਦੀ ਸੀ ਸੋਨੂੰ ਖੱਤਰੀ ਨੇ ਜੱਗੂ ਭਗਵਾਨਪੁਰੀਆ ਨਾਲ ਮਿੱਲ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੈਂਗ ਮੈਂਬਰ ਜਿਹਨਾ ਨੇ ਜੱਗੂ ਭਗਵਾਨਪੁਰੀਆ ਦੇ ਬੰਦਿਆ ਦਾ ਗੋਇੰਦਵਾਲ ਜੇਲ ਵਿੱਚ ਕਤਲ ਕੀਤਾ ਸੀ ਇਹਨਾ ਵਿੱਚੋ ਅੰਕਿਤ ਸਿਰਸਾ ਵਗੈਰਾ ਜੋ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਵੱਖ ਵੱਖ ਜੇਲਾਂ ਵਿੱਚ ਬੰਦ ਹਨ ਉਹਨਾ ਨੂੰ ਪੇਸ਼ੀ ਦੋਰਾਨ ਪੁਲਿਸ ਦੀ ਕਸਟਡੀ ਵਿੱਚ ਗੋਲੀਆ ਮਾਰ ਕੇ ਕਤਲ ਕਰਨਾ ਸੀ। ਜੋ ਇਸ ਸਬੰਧੀ ਜੱਸਾ ਹੈਪੋਵਾਲ ਦੀ ਪਲੈਨਿੰਗ ਚੱਲ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਕਰਨਜੀਤ ਸਿੰਘ ਉਰਫ ਜੱਸਾ ਹੱਪੋਵਾਲ ਨੇ ਦੱਸਿਆ ਕਿ ਭੋਜੋਵਾਲ ਔਰਤਾਂ ਦਾ ਡਬਲ ਮਰਡਰ ਕਰਨ ਕਰਕੇ ਉਹਨਾ ਦੀ ਬਦਨਾਮੀ ਹੋ ਗਈ ਸੀ ਜਿਸ ਕਰਕੇ ਇਸ ਨੇ ਪਲੈਨਿੰਗ ਕੀਤੀ ਕਿ ਪਿੰਡ ਬਿਛੋੜੀ ਨੇੜੇ ਬਲਾਚੌਰ ਦੇ ਰਹਿਣ ਵਾਲੇ ਜੱਗਾ ਜਿਸ ਨੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਦਾ ਗੋਲੀਆਂ ਮਾਰ ਕੇ ਕਤਲ ਕਰਨਾ ਸੀ ਜੋ ਇਹ ਵੱਧ ਤੋ ਵੱਧ ਕਤਲ ਕਰਕੇ ਜੁਰਮ ਦੀ ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ। ਇਸ ਤੋਂ ਇਲਾਵਾ ਇਸ ਦੀ ਦੁਸ਼ਮਣੀ ਗੁਰਿੰਦਰ ਭਲਵਾਨ ਮੈਂਬਰ ਪੰਚਾਇਤ ਪਿੰਡ ਰੱਪੋਵਾਲ ਨਾਲ ਸੀ। ਜਿਸ ਦਾ ਕਤਲ ਕਰਨ ਲਈ ਇਸ ਨੇ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਪਰ ਇਹ ਕਾਮਯਾਬ ਨਹੀ ਸੀ ਹੋ ਸਕਿਆ। ਇਸ ਨੇ ਆਪਣੇ ਸਾਥੀ ਲਵਪ੍ਰੀਤ ਉਰਫ ਲਵ ਕਲੇਰ ਨਾਲ ਮਿੱਲ ਕੇ ਪਿੰਡ ਗੋਬਿੰਦਪੁਰ ਜਿਲ੍ਹਾ ਨਵਾਂਸ਼ਹਿਰ ਦੇ ਸੈਂਟਰਲ ਕੋਆਪਰੇਟਿਵ ਬੈਂਕ ਨੂੰ ਲੁਟਣ ਦੀ ਯੋਜਣਾ ਬਣਾਈ ਸੀ। ਕਰਨਜੀਤ ਸਿੰਘ ਉਰਫ ਜੱਸਾ ਵਾਸੀ ਹਪੋਵਾਲ ਅਤੇ ਲਵ ਕਲੇਰ ਨੇ ਪਿੰਡ ਢਾਹਾ ਕਲੇਰਾ ਦੇ ਨਵਦੀਪ ਉਰਫ ਨਵ ਅਤੇ ਚਾਂਦੀ ਵਾਸੀ ਬੰਗਾ ਜੋ ਇਸ ਸਮੇ ਵਿਦੇਸ਼ ਕਨੇਡਾ ਵਿੱਚ ਹਨ ਪਾਸੋ ਵੀ 20/20 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਨ ਦੀ ਯੋਜਣਾ ਬਣਾਈ ਸੀ।
















