ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਟੀ ਹੈ ਕਿ ਆਪ ਜੀ ਨੇ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਉਨ੍ਹਾਂ ਦੀਆਂ ਚੰਦ ਗਲਤੀਆਂ, ਜਿਹੜੀਆਂ ਕਿ ਜਾਣੇ ਅਣਜਾਣੇ ‘ਚ ਹੋਈਆਂ ਹੋ ਸਕਦੀਆਂ ਹਨ, ਦੇ ਬਦਲੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ। ਸਾਡੀ ਨਿਮਰਤਾ ਸਹਿਤ ਅਤੇ ਸੀਸ ਨਿਵਾਉਂਦੇ ਹੋਏ ਬੇਨਤੀ ਹੈ ਕਿ ਆਪਜੀ ਜਿਤਨੀ ਜਲਦੀ ਹੋ ਸਕੇ ਸ. ਬਾਦਲ ਦੀ ਧਾਰਮਿਕ ਸਜ਼ਾ ਬਾਰੇ ਫੈਸਲਾ ਲਵੋ ਜੀ, ਕਿਉਂਕਿ ਹੋ ਰਹੀ ਇਸ ਦੇਰੀ ਦਾ (ਕੁੱਝ ਰਾਜਨੀਤਿਕ ਵਿਰੋਧੀ ਸ਼ਖਸ਼ੀਅਤਾਂ) ਲਾਹਾ ਲੇ ਕੇ ਅਨਾਪ ਸ਼ਨਾਪ ਬਿਆਨਬਾਜੀ ਕਰ ਰਹੀਆਂ ਹਨ, ਜਿਸਦਾ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨਗੀ ਤੋਂ ਵਕਤੀ ਤੌਰ ਤੇ ਕਿਨਾਰਾ ਕਰ ਚੁੱਕੇ ਸ. ਸੁਖਬੀਰ ਸਿੰਘ ਜੀ ਬਾਦਲ ਦੀ ਨਿੱਜੀ ਜਿੰਦਗੀ ਤੇ ਵੀ ਬਹੁਤ ਪ੍ਰਭਾਵ ਪੈ ਰਿਹਾ ਹੈ।

ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰ ਇਕਬਾਲ ਸਿੰਘ ਭੱਟੀ ਪ੍ਰਧਾਨ ਯੂਰਪ , ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ ਯੂਨਿਟ, ਜਸਪ੍ਰੀਤ ਸਿੰਘ ਅਟਵਾਲ ਯੂਥ ਪ੍ਰਧਾਨ ਫਰਾਂਸ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀ.ਮੀਤ ਪ੍ਰਧਾਨ ਇਟਲੀ ਯੂਨਿਟ, ਲਖਵਿੰਦਰ ਸਿੰਘ ਡੋਗਰਾਂ ਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ ਯੂਨਿਟ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਯੂਨਿਟ ਆਪਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਹੋਰ ਉਭਰਨ ਤੋਂ ਪਹਿਲਾਂ ਹੀ ਇਸਦਾ ਨਿਪਟਾਰਾ ਕੀਤਾ ਜਾਵੇ। ਅਸੀਂ ਆਪਜੀ ਦੇ ਅਤਿ ਧੰਨਵਾਦੀ ਹੋਵਾਂਗੇ।





























