ਦੇਸ਼ਦੁਨੀਆਂਪੰਜਾਬ

ਥਾਣਾ ਮਕਸੂਦਾਂ ਦੀ ਪੁਲਿਸ ਨੇ 105 ਨਸ਼ੀਲੀਆਂ ਗੋਲੀਆਂ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਜਲੰਧਰ, ਐਚ ਐਸ ਚਾਵਲਾ। ਸ਼੍ਰੀ ਗੁਰਮੀਤ ਸਿੰਘ, ਪੀ ਪੀ ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਦੇ ਭੇੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਐਸ ਆਈ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋ 02 ਨਸ਼ਾ ਤਸਕਰਾਂ ਪਾਸੋਂ 105 ਨਸੀਲੀਆਂ ਗੋਲੀਆਂ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਨੇ ਦੱਸਿਆ। ਕਿ ASI ਨਰੰਜਣ ਸਿੰਘ 189 ਸਮੇਤ ਪੁਲਿਸ ਪਾਰਟੀ ਦੇ ਬਾ ਸਵਾਰੀ ਪ੍ਰਾਈਵੇਟ ਗੱਡੀ ਬ੍ਰਾਏ ਗਸ਼ਤ ਦਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਨੰਦਨਪੁਰ ਤੇ ਹੀਰਾਪੁਰ ਨੂੰ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਹੀਰਾਪੁਰ ਦੇ ਗੇਟ ਪਾਸ ਪੁੱਜੀ ਤਾਂ ਪਿੰਡ ਹੀਰਾਪੁਰ ਵੱਲੋਂ ਇੱਕ ਲੜਕਾ ਤੇ ਇੱਕ ਔਰਤ ਲਾਲ ਰੰਗ ਦੀ ਐਕਟਿਵਾ ਤੇ ਆਉਂਦੇ ਦਿਖਾਈ ਦਿੱਤੇ ਜਿਸਨੂੰ ਸ਼ੱਕ ਦੀ ਬਿਨਾ ਤੇ ASI ਨਰੰਜਣ ਸਿੰਘ 189 ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਕਾਬੂ ਕਰਕੇ ਮਨ ASI ਨੇ ਆਪਣਾ ਨਾਮ ਰੈਂਕ ਤਾਇਨਾਤੀ ਤੋਂ ਜਾਣੂ ਕਰਾ ਕੇ ਐਕਟਿਵਾ ਚਲਾਉਣ ਵਾਲੇ ਲੜਕੇ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੰਨੀ ਸਹੋਤਾ ਪੁੱਤਰ ਰਾਮ ਲਾਲ ਵਾਸੀ ਨੰਦਨਪੁਰ ਥਾਣਾ ਮਕਸੂਦਾ ਤੇ ਪਿਛੇ ਬੈਠੀ ਔਰਤ ਨੇ ASI ਨਰੰਜਣ ਸਿੰਘ 189 ਦੇ ਪੁੱਛਣ ਤੇ ਆਪਣਾ ਨਾਮ ਮਨਜੀਤ ਪਤਨੀ ਰਾਮ ਲਾਲ ਵਾਸੀ ਨੰਦਨਪੁਰ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਦੱਸਿਆ ਸ਼ੱਕ ਦੇ ਆਧਾਰ ਤੇ ਇਨਾ ਦੀ ਸਕੂਟਰੀ ਚੈਕਿੰਗ ਕੀਤੀ ਗਈ ਜੋ ਸਕੂਟਰੀ ਦੀ ਡਿੱਗੀ ਵਿੱਚ ਇੱਕ ਲਿਫਾਫਾ ਬ੍ਰਾਮਦ ਹੋਇਆ 105 ਨਸ਼ੀਲੀਆਂ ਗੋਲੀਆਂ ਖੁਲੀਆਂ ਬ੍ਰਾਮਦ ਹੋਈਆ ਜਿਹਨਾਂ ਨੂੰ ਉਸੇ ਮੋਮੀ ਲਿਫਾਫੇ ਵਿੱਚ ਪਾ ਕੇ ਕੱਪੜੇ ਦਾ ਵੱਖ ਪਾਰਸਲ ਤਿਆਰ ਕਰਕੇ ਆਪਣੀ ਮੋਹਰ ਅੱਖਰੀ NS ਨਾਲ ਸਰਬ ਮੋਹਰ ਕੀਤਾ ਅਤੇ ਨਮੂਨਾ ਮੋਹਰ ਵੱਖ ਤਿਆਰ ਕੀਤੀ। ਮੋਹਰ ਬਾਅਦ ਵਰਤੋ ਹਵਾਲੇ ASI ਸੰਜੀਵ ਕੁਮਾਰ 417 ਦੇ ਕੀਤੀ ਗਈ ਹੈ। ਇਨਾ ਪਾਸ ਐਕਟਿਵ ਨੰਬਰੀ PB08-EF 7857 ਤੇ ਉਕਤ ਪਾਰਸਲ ਨੂੰ ਦੇਖ ਫਰਦ ਬ੍ਰਾਮਦਗੀ ਰਾਹੀ ਕਬਜਾ ਪੁਲਿਸ ਵਿੱਚ ਲਿਆ। ਜੋ ਸੰਨੀ ਸਹੋਤਾ ਵਗੈਰਾ ਉਕਤਾ ਨੇ ਆਪਣੇ ਕਬਜਾ ਵਿਚ ਰੱਖੀਆਂ ਉਕਤ ਨਸੀਲੀਆਂ ਗੋਲੀਆਂ ਸਬੰਧੀ ਕੋਈ ਲਾਇਸੰਸ ਪੇਸ਼ ਨਹੀ ਕਰ ਸਕੇ ਜਿਸਤੇ ਸੰਨੀ ਸਹੋਤਾ ਅਤੇ ਮਨਜੀਤ ਉਕਤਾਨ ਨੇ ਆਪਣੇ ਕਬਜਾ ਵਿੱਚ 105 ਨਸ਼ੀਲੀਆ ਗੋਲੀਆ ਰੱਖ ਕੇ ਜੁਰਮ 22-61-85 NDPS ACT ਦਾ ਕੀਤਾ ਹੈ। ਜਿਸਤੇ  ਦੋਨਾਂ ਦੋਸ਼ੀਆਨ ਖਿਲਾਫ ਮੁਕੱਦਮਾ ਨੰਬਰ 46 ਮਿਤੀ 03.03.2025 ਅ/ਧ 22-61-85 ND’S Act ਥਾਣਾ ਮਕਸੂਦਾਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ ਅਮਲ ਵਿਚ ਲਿਆਂਦੀ ਗਈ। ਦੋਸ਼ੀਆਨ ਸੰਨੀ ਸਹੋਤਾ ਅਤੇ ਮਨਜੀਤ ਉਕਤਾਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ, ਜੋ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button