Latestਦੁਨੀਆਂਦੇਸ਼ਪੰਜਾਬ

“ਏਕ ਆਸਰਾ NGO” ਨੇ ਬੇਜੁਬਾਨ ਪਸ਼ੂਆਂ/ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਅਤੇ ਸੀਮਿੰਟ ਦੇ ਛੋਟੇ-ਵੱਡੇ ਕਟੋਰੇ ਵੰਡੇ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਜਲੰਧਰ ਕੈਂਟ ਦੇ ਨਾਲ ਲਗਦੇ ਪਿੰਡ ਪਰਾਗਪੁਰ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਬੇਜੁਬਾਨਾਂ ਦੀ ਸੇਵਾ ਨੂੰ ਸਮਰਪਿਤ “ਏਕ ਆਸਰਾ NGO” ਵਲੋਂ ਬੇਜੁਬਾਨ ਪਸ਼ੂਆਂ/ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਅਤੇ ਸੀਮਿੰਟ ਦੇ ਛੋਟੇ-ਵੱਡੇ ਕਟੋਰੇ ਵੰਡੇ ਗਏ। ਇਸ ਮੌਕੇ ਸ. ਪਰਮਜੀਤ ਸਿੰਘ ਰਾਏਪੁਰ, ਅਮਰਦੀਪ ਸਿੰਘ ਬਾਹੀਆ, ਲਖਵਿੰਦਰ ਸਿੰਘ ਜੱਸਲ, ਗੁਰਦੀਪ ਸਿੰਘ, ਦਲਵੀਰ ਕੁਮਾਰ, ਸੋਢੀ ਲਾਲ ਚੌਹਾਨ, ਪ੍ਰਧਾਨ ਗੁਰੂ ਘਰ, ਸਹਿਜ ਸਿਆਲ, ਰਾਜ ਕੁਮਾਰ ਜੱਖੂ ਪ੍ਰਧਾਨ, ਸਾਬਕਾ ਸਰਪੰਚ ਹੁਸਨ ਲਾਲ, ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ NGO ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਦੇ ਨਾਲ ਰੇਖਾ ਜਿੰਦਲ , ਸਰਬਜੀਤ ਸਿੰਘ, ਰਾਘਵ ਮਿਸ਼ਰਾ, ਰਿੰਕੂ ਪਰਾਗਪੁਰ, ਹੈਪੀ, ਰਾਜ ਕੁਮਾਰ ਰਾਜਾ, ਹਰਸ਼ਰਨ ਸਿੰਘ ਚਾਵਲਾ, ਸੋਹਣ ਸਿੰਘ, ਹਰਭਿੰਦਰ ਸਿੰਘ ਟੁੱਟ, ਡਾ. ਅਮਰਜੀਤ ਰਾਏ, ਰਾਜ ਕੁਮਾਰ ਰੰਗੀ, ਰਾਜ ਕਮਲ “ਗੁਰੂ ਨਾਨਕ ਰਸੋਈ ਨਿਸ਼ਕਾਮ ਟਿਫ਼ਨ ਸੇਵਾ” ਦੇ ਸਤਪਾਲ ਸਿੰਘ ਅਤੇ ਜੀਨਾ ਰਾਣੀ,
ਕੁਲਵੰਤ ਸਿੰਘ ਗੁਰੂ ਕੀ ਰਸੋਈ, ਹਰਦੇਵ, ਗੁਰਬਚਨ, ਅਜੀਤ ਲਾਲ, ਸੰਜੇ, ਮੋਬੀਨਾ ਖਾਨ, ਚਰਨਜੀਤ ਸਾਂਪਲਾ ਪਹਿਲਵਾਨ, ਪਰਮਜੀਤ ਸਾਂਪਲਾ, ਹੇਮਰਾਜ ਸਾਂਪਲਾ ਆਦਿ ਨੇ ਗੁਰੂ ਘਰ ਅੱਗੇ ਸੜਕ ਤੇ ਗੱਡੀਆਂ ਰੋਕ ਕੇ ਬੜੇ ਹੀ ਅਦਬ ਸਤਿਕਾਰ ਨਾਲ ਆਉਣ-ਜਾਉਣ ਵਾਲੇ ਰਾਹਗੀਰਾਂ ਨੂੰ ਬੇਜੁਬਾਨਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਿਆਂ ਮਿੱਟੀ ਦੇ ਕਟੋਰੇ ਦਿੱਤੇ। ਰਾਹਗੀਰਾਂ ਨੇ ਵੀ ਬੜੇ ਪ੍ਰੇਮ ਭਾਵ ਨਾਲ ਕਟੋਰੇ ਗ੍ਰਹਿਣ ਕਰਦਿਆਂ, ਕੀਤੀ ਜਾ ਰਹੀ ਸੇਵਾ ਨੂੰ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਦੱਸਿਆ।

ਇਸ ਮੌਕੇ “ਏਕ ਆਸਰਾ NGO” ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੇਜੁਬਾਨ ਪਸ਼ੂਆਂ/ਪੰਛੀਆਂ ਜੋਕਿ ਕਿਸੇ ਕਾਰਨ ਜਖ਼ਮੀ ਹੋ ਜਾਂਦੇ ਹਨ, ਦਾ ਇਲਾਜ ਕੀਤਾ ਜਾਂਦਾ ਹੈ ਅਤੇ ਨਗਰ ਵਿੱਚ ਜੇਕਰ ਸੇਵਾ ਕਰ ਰਹੇ ਵੀਰਾਂ ਭੈਣਾਂ ਨੂੰ ਜੇਕਰ ਕਿਸੇ ਕਿਸਮ ਦੀ ਦਿੱਕਤ (ਜਿਵੇਂ ਕਿ ਵੱਡੇ ਪਸ਼ੂ ਨੂੰ ਕਾਬੂ ਕਰਨਾ ਜਾਂ ਥੋੜੇ ਦਿਨਾਂ ਲਈ ਉਸਦੀ ਸੰਭਾਲ ਕਰਨਾ) ਆਉਂਦੀ ਹੈ ਤਾਂ NGO ਪੂਰਾ ਸਾਥ ਦਿੰਦੀ ਹੈ।

ਇਸ ਮੌਕੇ ਜਲੰਧਰ ਕੈਂਟ ਤੋਂ ਰਾਜ ਕੁਮਾਰ ਰਾਜਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਦੱਸਿਆ ਕਿ ਉਹ ਵੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬੇਜੁਬਾਨਾਂ ਦੀ ਸੇਵਾ ਕਰਦੇ ਹਨ ਅਤੇ ਅੱਜ ਅਸੀਂ “ਏਕ ਆਸਰਾ NGO” ਦੇ ਨਾਲ ਵੀ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਾਂ।

ਇਸ ਮੌਕੇ “ਏਕ ਆਸਰਾ NGO” ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਏ ਸਾਰੇ ਪਤਵੰਤੇ ਸੱਜਣਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਛੋਟੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।

Related Articles

Leave a Reply

Your email address will not be published. Required fields are marked *

Back to top button