ਦੁਨੀਆਂਦੇਸ਼ਪੰਜਾਬ

ਜਲੰਧਰ ਦਿਹਾਤੀ ਥਾਣਾ ਲਾਂਬੜਾ ਦੀ ਪੁਲਿਸ ਨੇ 3 ਦੇਸੀ ਕਟੇ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

3 ਦੇਸੀ ਕਟੇ 7.62 MM ਸਮੇਤ 2 ਜਿੰਦਾ ਰੌਂਦ 7.62 MM ਅਤੇ ਇਕ ਮੋਟਰਸਾਈਕਲ ਮਾਰਕਾ ਸਪਲੈਂਡਰ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਸ.ਹਰਵਿੰਦਰ ਸਿੰਘ ਵਿਰਕ ਪੀ..ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾ/ਚੋਰਾਂ ਅਤੇ ਲੁੱਟਾ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਨੁਸਾਰ ਸਰਬਜੀਤ ਰਾਏ ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਪੀ.ਪੀ.ਐਸ, ਉਂਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਗੁਰਮੀਤ ਰਾਮ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਵੱਲੋ 3 ਦੇਸੀ ਕੱਟੇ ਸਮੇਤ 3 ਵਿਅਕਤੀਆਂ ਕਰਨ ਵਿਚ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਸਬ ਇੰਸਪੈਕਟਰ ਗੁਰਮੀਤ ਰਾਮ ਮੁੱਖ ਅਫਸਰ ਥਾਣਾ ਲਾਂਬੜਾ ਪੁਲਿਸ ਟੀਮ ਨੇ ਅਮਨਦੀਪ ਸਿੰਘ ਪੁੱਤਰ ਕੁਲਦੀਪ ਕੁਮਾਰ ਵਾਸੀ ਕਾਸ਼ੀ ਨਗਰ ਕੋਟ ਸਦੀਕ ਥਾਣਾ ਡਵੀਜਨ 05 ਜਲੰਧਰ। ਉਮਰ 18 ਸਾਲ , ਰੋਹਿਤ ਕੁਮਾਰ ਉਰਫ ਚੀਨੀ ਪੁੱਤਰ ਨਵੀਨ ਕੁਮਾਰ ਵਾਸੀ ਖੁਰਲਾ ਕਿੰਗਰਾ ਟੀ ਵੀ ਟਾਵਰ ਥਾਣਾ ਡਵੀਜਨ 07 ਜਲੰਧਰ। ਉਮਰ 19 ਸਾਲ ਅਤੇ ਮੰਗਲ ਸਿੰਘ ਉਰਫ ਵਿਕਾਸ ਪੁੱਤਰ ਰਾਮ ਜੀ ਵਾਸੀ ਮੁੱਹਲਾ ਕਾਸ਼ੀ ਨਗਰ ਗੀਤਾ ਕਲੋਨੀ ਪਿੰਡ ਕੋਟ ਸਦੀਕ ਥਾਣਾ ਡਵੀਜਨ ਨੰ 07 ਜਲੰਧਰ। ਉਮਰ 19 ਸਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 03 ਦੇਸੀ ਕਟੇ 7.62 MM ਸਮੇਤ 02 ਜਿੰਦਾ ਰੌਂਦ 7.62 MM ਅਤੇ ਇਕ ਮੋਟਰਸਾਇਕਲ ਮਾਰਕਾ ਸਪਲੈਡਰ ਨੰਬਰੀ PB08-FP-8026 ਬਰਾਮਦ ਕੀਤਾ।

ਦੋਸ਼ੀਆਂ ਵਲੋਂ ਕੀਤੀਆਂ ਗਈਆਂ ਵਾਰਦਾਤਾਂ ਦਾ ਵੇਰਵਾ :-👇

ਇਕ ਮਹੀਨਾ ਪਹਿਲਾ ਭਾਰਗੋ ਕੈਪ ਤੇ ਇਕ ਸੁਨਿਆਰੇ ਨੂੰ ਗੰਨ ਪੁਆਇੰਟ ਤੇ ਲੁਟਿਆ, ਸੋਨੇ ਦਾ ਹਾਰ, ਤਿੰਨ ਮੁੰਦਰੀਆ, ਚਾਦੀਆ ਦੀ ਝਾਜਰਾ ਅਤੇ 50 ਹਜਾਰ ਰੁਪਏ ਕੈਸ਼ ਲੁੱਟਿਆ।

ਇਕ ਪੈਟਰੋਲ ਪੰਪ ਦਾਨਸ਼ਮੰਦਾ ਤੇ 25 ਹਜਾਰ ਲੁੱਟਿਆ ਤੇ ਜਿੱਥੇ ਇਕ ਫਾਈਰ ਵੀ ਕੀਤਾ मी।

ਗਾਖਲਾ ਤੋ ਫੋਨ ਅਤੇ 15 ਹਜਾਰ ਰੁਪਏ ਖੋਹ ਕੀਤੇ।

Related Articles

Leave a Reply

Your email address will not be published. Required fields are marked *

Back to top button