ਦੇਸ਼ਦੁਨੀਆਂਪੰਜਾਬ

ਤੇਜ ਰਫ਼ਤਾਰ ਕਾਰ ਦੀ ਟੱਕਰ ‘ਚ ਨੌਜਵਾਨ ਦੀ ਮੌਤ, ਲੜਕੀ ਜ਼ਖ਼ਮੀ

ਜਲੰਧਰ ਕੈਂਟ, ਐਚ ਐਸ ਚਾਵਲਾ/ਸੈਵੀ ਚਾਵਲਾ। ਬੀਤੀ ਰਾਤ ਢਾਬੇ ‘ਚੋਂ ਖਾਣਾ ਖਾਣ ਤੋਂ ਬਾਅਦ ਬਾਹਰ ਨਿਕਲੇ ਮੁੰਡੇ-ਕੁੜੀਆਂ ਨੂੰ ਤੇਜ਼ ਰਫ਼ਤਾਰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੀ ਮਹਿਲਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੁਲਜ਼ਮ ਕਾਰ ਚਾਲਕ ਨੂੰ ਲੋਕਾਂ ਨੇ ਪਕੜ ਕੇ ਪਰਾਗਪੁਰ ਪੁਲੀਸ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਧੀਰਜ ਸੀਰਾ ਅਤੇ ਜ਼ਖਮੀ ਦੀ ਪਹਿਚਾਣ ਸ਼੍ਰੇਆ ਬੇਦੀ ਦੋਵੇਂ ਵਾਸੀ ਫਗਵਾੜਾ ਵਜੋਂ ਹੋਈ ਹੈ।

ਮ੍ਰਿਤਕ ਦੇ ਵੱਡੇ ਭਰਾ ਰੋਹਿਤ ਸੀਰਾ ਨੇ ਪਰਾਗਪੁਰ ਚੌਕੀ ਦੇ ASI ਗੁਰਦਿਆਲ ਹੀਰਾ ਨੂੰ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਦੋਵੇਂ ਸਕੇ ਭਰਾ ਸਨ। ਰਾਤ ਕਰੀਬ 10.30 ਵਜੇ ਜਲੰਧਰ ਦੇ ਇੱਕ ਰੈਸਟੋਰੈਂਟ ਵਿੱਚ ਦੋਸਤਾਂ ਨਾਲ ਡਿਨਰ ਕੀਤਾ। ਅਸੀਂ ਖਾਣਾ ਖਾਣ ਤੋਂ ਬਾਅਦ ਪਾਰਕਿੰਗ ਵਿੱਚ ਖੜ੍ਹੇ ਗੱਲਾਂ ਕਰ ਰਹੇ ਸੀ ਕਿ ਅਚਾਨਕ ਹਵੇਲੀ ਵਾਲੇ ਪਾਸਿਓਂ ਆ ਰਹੀ ਇੱਕ ਤੇਜ ਰਫਤਾਰ ਵਰਨਾ ਕਾਰ ਨੰਬਰ ਪੀ.ਬੀ.08 ਐਫ.ਸੀ 6992 ਜਿਸਨੂੰ ਹਰਜਿੰਦਰ ਸਿੰਘ ਵਾਸੀ ਦੀਪ ਨਗਰ ਚਲਾ ਰਿਹਾ ਸੀ, ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਭਰਾ ਧੀਰਜ ਅਤੇ ਸ਼੍ਰੇਆ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਾਮਾਮੰਡੀ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਢੇ ਛੋਟੇ ਭਰਾ ਦੀ ਮੌਤ ਹੋ ਗਈ ਅਤੇ ਸ਼੍ਰੇਆ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਥਾਣਾ ਕੈਂਟ ਵਿੱਚ ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਦਿਆਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button