ਮੋਦੀ ਦੀ ਵਿਦੇਸ਼ ਨੀਤੀ ਕਾਰਨ ਜਲੰਧਰ ਦੇ ਉਦਯੋਗਾਂ ’ਤੇ ਅਮਰੀਕਾ ਦੇ ਟੈਕਸਾਂ ਦਾ ਸਿੱਧਾ ਅਸਰ
ਮੋਦੀ ਸਰਕਾਰ ਦੀ ਨਾਕਾਮ ਵਿਦੇਸ਼ ਨੀਤੀ ਦੀ ਕੀਮਤ ਭਰ ਰਿਹਾ ਪੰਜਾਬ
ਜਲੰਧਰ, ਐਚ ਐਸ ਚਾਵਲਾ। ਜਲੰਧਰ ਸਿਰਫ਼ ਸਾਡਾ ਸ਼ਹਿਰ ਨਹੀਂ ਬਲਕਿ ਇਹ ਰਾਸ਼ਟਰ ਦਾ ਖੇਡਾਂ ਦਾ ਮੱਧ ਅਤੇ ਫਰਨੀਚਰ ਉਦਯੋਗ ਦਾ ਹੱਬ ਹੈ।
ਇਹ ਗੱਲ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਹੀ ਗਈ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਤਿਆਰ ਕੀਤੀਆਂ ਚੀਜ਼ਾਂ ਅਮਰੀਕਾ, ਯੂਰਪ, ਅਤੇ ਕੈਨੇਡਾ ਤੱਕ ਐਕਸਪੋਰਟ ਹੁੰਦੀਆਂ ਹਨ, ਪਰ ਹੁਣ ਅਮਰੀਕਾ ਵੱਲੋਂ ਲਾਏ ਗਏ ਟੈਰਿਫ਼ ਸਿੱਧਾ ਇਥੋਂ ਦੇ ਉਦਯੋਗਾਂ ਅਤੇ ਲੱਖਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ।
*ਅੰਮ੍ਰਿਤਪਾਲ ਸਿੰਘ ਨੇ ਸਵਾਲ ਉਠਾਇਆ*:
👉 ਕਿੱਥੇ ਹੈ “ਅਬਕੀ ਬਾਰ, ਟਰੰਪ ਸਰਕਾਰ” ਵਾਲਾ ਨਾਅਰਾ ਜੋ ਮੋਦੀ ਜੀ ਨੇ ਅਮਰੀਕਾ ਵਿੱਚ ਲਾਇਆ ਸੀ?
👉 ਜਲੰਧਰ ਦੇ ਫਰਨੀਚਰ ਅਤੇ ਸਪੋਰਟਸ ਗੁੱਡਜ਼ ਇੰਡਸਟਰੀ, ਅਤੇ ਇਨ੍ਹਾਂ ਉੱਤੇ ਨਿਰਭਰ ਲੱਖਾਂ ਹੱਥਾਂ ਦੀ ਰੋਟੀ ਲਈ ਜ਼ਿੰਮੇਵਾਰ ਕੌਣ ਹੋਵੇਗਾ?
ਉਨ੍ਹਾਂ ਵੱਲੋਂ ਕੇਂਦਰ ਸਰਕਾਰ ਕੋਲ ਤਤਕਾਲ ਮੰਗ ਕੀਤੀ ਗਈ ਕਿ:
• ਅਮਰੀਕਾ ਨਾਲ ਤੁਰੰਤ ਉੱਚ ਪੱਧਰੀ ਗੱਲਬਾਤ ਕੀਤੀ ਜਾਵੇ,
• ਜਲੰਧਰ ਵਰਗੇ ਉਦਯੋਗਿਕ ਸ਼ਹਿਰਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ,
• ਅਤੇ ਲੋਕਾਂ ਨੂੰ ਖੁਲ੍ਹ ਕੇ ਦੱਸਿਆ ਜਾਵੇ ਕਿ ਅਮਰੀਕਾ ਦੇ ਟੈਕਸਾਂ ਦਾ ਅਸਲ ਅਸਰ ਪੰਜਾਬ ਦੇ ਉਦਯੋਗਾਂ ’ਤੇ ਕਿਵੇਂ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ “ਇਹ ਸਮਾਂ ਸ਼ਬਦਾਂ ਦਾ ਨਹੀਂ, ਕਾਰਵਾਈ ਦਾ ਹੈ। ਜਲੰਧਰ ਦੀ ਅਵਾਜ਼ ਹੁਣ ਦਿੱਲੀ ਤੱਕ ਜਾਣੀ ਚਾਹੀਦੀ ਹੈ।”
ਆਪ ਸਰਕਾਰ ਹਮੇਸ਼ਾ ਉਦਯੋਗਿਕ ਸ਼ਹਿਰਾਂ ਅਤੇ ਹੂਨਰਮੰਦ ਹੱਥਾਂ ਦੇ ਹੱਕ ’ਚ ਖੜੀ ਰਹੀ ਹੈ ਅਤੇ ਅਸੀਂ ਇਹ ਮਾਮਲਾ ਹਰ ਪੱਧਰ ’ਤੇ ਉਠਾਉਣਗੇ।





























