
ਪੈਰਿਸ, (PRIME INDIAN NEWS) :- ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੂਸ਼ਾਂ ਵਿਖੇ ਸੇਵਾ ਕਰ ਰਹੀ ਭਾਈ ਘਨਈਆ ਜੀ ਸੰਸਥਾ ਦੇ ਸਪੇਨ ਨਿਵਾਸੀ ਸ. ਮੇਹਰ ਸਿੰਘ ਨੂੰ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਸ. ਮੇਹਰ ਸਿੰਘ ਭੂਸ਼ਾਂ ਨੇ ਫਰਾਂਸ ਤੋਂ ਮੀਡੀਆ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਨਗਰ ਵਾਸੀਆਂ ਨੇ ਭਾਈ ਘਨਈਆ ਜੀ ਨਾਮ ਤੇ ਸਮਾਜ ਸੇਵੀ ਸੰਸਥਾ ਲੋੜਵੰਦ ਲੋਕਾਂ ਦੇ ਭਲੇ ਵਾਸਤੇ ਰਜਿਸਟਰਡ ਕਰਵਾਈ ਹੋਈ ਹੈ, ਜਿਸਦਾ ਉਨ੍ਹਾਂ ਨੂੰ ਸਰਬਸੰਮਤੀ ਨਾਲ ਮੁੱਖ ਸੇਵਾਦਾਰ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਸ. ਮੇਹਰ ਸਿੰਘ ਜੀ ਅਤੇ ਉਨ੍ਹਾਂ ਦਾ ਪ੍ਰੀਵਾਰ (ਸਪੇਨ ਵਿੱਚ) ਰੱਬ ਦੇ ਭਾਣੇ ਵਿੱਚ ਰਹਿ ਕੇ ਮਨੁੱਖਤਾ ਦੀ ਸੇਵਾ ਕਰਨ ਵਾਲਾ ਪ੍ਰੀਵਾਰ ਵਜੋਂ ਜਾਣਿਆ ਜਾਂਦਾ ਹੈ। ਨਗਰ ਵਾਸੀਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਸ. ਮੇਹਰ ਸਿੰਘ ਜੀ ਆਪਣੀ ਇਸ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਰਾਹੀਂ ਪਹਿਲਾਂ ਤੋਂ ਵੀਂ ਜਿਆਦਾ ਸਮਾਜ ਸੇਵਾ ਦੇ ਕੰਮ ਲਗਾਤਾਰ ਕਰਦੇ ਰਹਿਣਗੇ ਅਤੇ ਸੰਸਥਾ ਦੇ ਨਾਲ ਨਾਲ ਆਪਣੇ ਨਗਰ ਵਾਸੀਆਂ ਦੀਆਂ ਉਮੀਦਾਂ ਤੇ ਵੀ ਖਰੇ ਉਤਰਣਗੇ।
















