ਜਲੰਧਰ ਕੈਂਟ, ਐਚ ਐਸ ਚਾਵਲਾ। “ਵਾਲਮੀਕੀ ਪ੍ਰਗਟ ਦਿਵਸ” ਦੇ ਸਬੰਧ ‘ਚ ਭਗਵਾਨ ਵਾਲਮੀਕਿ ਪ੍ਰਭਾਤ ਫੇਰੀ ਸਭਾ, ਜਲੰਧਰ ਕੈਂਟ ਵੱਲੋਂ ਨਗਰ ਵਿੱਚ ਪ੍ਰਭਾਤ ਫੇਰੀਆਂ ਦਾ ਸ਼ੁੱਭ ਆਰੰਭ ਕਰ ਦਿੱਤਾ ਗਿਆ ਹੈ। ਇਸ ਦੌਰਾਨ ਭਗਵਾਨ ਵਾਲਮੀਕੀ ਤੀਰਥ ਅਸਥਾਨ, ਅੰਮ੍ਰਿਤਸਰ ਤੋਂ ਲਿਆਂਦੀ ਗਈਪਵਿੱਤਰ ਜੋਤ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੀ ਮੂਰਤੀ ਦੇ ਨਾਲ ਸ਼ਸ਼ੋਭਿਤ ਕੀਤੀ ਜਾਂਦੀ ਹੈ।
ਇਸ ਮੌਕੇ ਪ੍ਰਭੂ ਵਾਲਮੀਕੀ ਪ੍ਰੇਮੀਆਂ ਵਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਨਗਰ ਪਰਿਕਰਮਾ ਕੀਤੀ ਜਾਂਦੀ ਹੈ। ਇਸ ਦੌਰਾਨ ਪ੍ਰਭੂ ਪ੍ਰੇਮੀ ਆਪਣੇ ਘਰਾਂ ਵਿੱਚ ਪ੍ਰਭਾਤ ਫੇਰੀ ਦਾ ਸ਼ੁੱਭ ਆਗਮਨ ਕਰਵਾ ਕੇ ਭਗਵਾਨ ਵਾਲਮੀਕੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਮੌਕੇ ਭਗਤਾਂ ਵਲੋਂ ਚਾਹ, ਕੌਫੀ ਅਤੇ ਲੰਗਰ ਦਾ ਵੀ ਆਯੋਜਨ ਕੀਤਾ ਜਾਂਦਾ ਹੈ, ਜਿਸਨੂੰ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਗ੍ਰਹਿਣ ਕੀਤਾ ਜਾਂਦਾ ਹੈ।
ਪ੍ਰਭਾਤ ਫੇਰੀ ਵਿੱਚ ਸਭਾ ਦੇ ਚੇਅਰਮੈਨ ਰਾਜੇਸ਼ ਨਾਹਰ ਪਿੰਟਾ ਪ੍ਰਧਾਨ ਰਾਕੇਸ਼ ਅਟਵਾਲ ਅਤੇ ਸਮੁੱਚੀ ਟੀਮ ਅਸੁਰ ਰਾਜ ਜਲੰਧਰ ਨਾਥ, ਰਤਨ ਸਹੋਤਾ, ਬਲਦੇਵ ਅਟਵਾਲ, ਸੁਰਿੰਦਰ ਸ਼ੁਭ, ਕਰਨ ਸ਼ੁਭ, ਬੰਟੀ ਸਹੋਤਾ, ਸੰਜੇ ਗਿੱਲ, ਬਿੱਲਾ ਚੌਹਾਨ, ਤੀਰਥ ਨਾਹਰ, ਨੀਲੂ ਸਿੱਧੂ, ਰਮੇਸ਼ ਰੇਹਲਾ, ਮਨੋਜ ਸਹੋਤਾ, ਰਾਕੇਸ਼ ਸਹੋਤਾ, ਬੋਬੀ, ਟੋਨੀ ਸਹੋਤਾ, ਕਰਨ ਅਟਵਾਲ, ਸ਼ੋਭਾ ਰਾਮ ਅਟਵਾਲ, ਆਸ਼ੂ ਬੱਤਰਾ, ਗੌਤਮ ਸਰਵਟੇ, ਰਾਜੇਸ਼ ਨਾਹਰ, ਅਸ਼ੋਕ ਨਾਹਰ, ਸਾਹਿਲ ਨਾਹਰ, ਵਿਜੇ ਖੋਖਰ, ਵਿਰੋਤਮ, ਸ਼ਾਦੀ ਲਾਲ ਅਧਿ, ਰਿੰਕੂ ਸ਼ੁਭ, ਰਾਜੂ ਸ਼ੁਭ, ਸਰਵਣ ਨਾਹਰ, ਕਿਸ਼ਨ ਖੋਸਲਾ, ਸਨੀ ਕਟਾਰੀਆ, ਯੋਗੇਸ਼, ਪ੍ਰੇਮ ਬੱਤਰਾ, ਮਾਸਟਰ ਪੱਪੂ ਸ਼ੁੱਭ, ਜਨਕ ਗਿੱਲ, ਨਵਯੁਵਕ ਵਾਲਮੀਕਿ ਸਭਾ ਦੇ ਪ੍ਰਧਾਨ ਭਾਰਤ ਬੱਤਰਾ, ਲਾਡੀ ਸਰਵਟੇ, ਰਿੰਕੂ ਚੌਹਾਨ, ਰਿੰਕੂ ਅਟਵਾਲ, ਰਾਕੇਸ਼ ਨਾਹਰ, ਸੁਰਿੰਦਰ ਹੰਸ ਆਦਿ ਆਪਣੀਆਂ ਹਾਜਰੀਆਂ ਭਰ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।
















