
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਕਮਿਸ਼ਨਰ ਆਫ਼ ਪੁਲਿਸ ਜਲੰਧਰ ਸ੍ਰੀ ਸਤਿੰਦਰ ਸਿੰਘ, IPS ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ੍ਰੀ ਮੁਖਤਿਆਰ ਰਾਏ, PPS, ADCP-1, ਸ੍ਰੀ ਰਾਜੇਸ਼ ਠਾਕੁਰ, PPS, ACP ਸੈਂਟਰਲ ਅਤੇ ਹੋਰ ਸੀਨੀਅਰ ਅਫ਼ਸਰਾਂ ਵੱਲੋਂ ਮਿਲ ਰਹੀਆਂ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਅਤੇ ਇਸ ਦੇ ਨੈਕਸਸ ਨੂੰ ਤੋੜਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਮਿਤੀ 30-08-2026 ਨੂੰ ਇੰਸਪੈਕਟਰ ਜਸਪਾਲ ਸਿੰਘ, ਮੁੱਖ ਅਫ਼ਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ SI ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਥਾਣਾ ਹਜ਼ਾ ਦੇ ਏਰੀਆ ਬਿਆੰਤ ਨਗਰ, ਚੁਗਿੱਟੀ ਅਤੇ ਇਸਦੇ ਆਸ-ਪਾਸ ਲੱਗਦੇ ਮੁਹੱਲਿਆਂ ਵਿੱਚ CASO ਆਪ੍ਰੇਸ਼ਨ ਚਲਾਇਆ ਗਿਆ।
ਇਸ ਦੌਰਾਨ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 222 ਮਿਤੀ 30-08-2026 ਅ/ਧ 21 NDPS ACT, ਵਾਧਾ ਜੁਰਮ 29 NDPS ACT, ਥਾਣਾ ਰਾਮਾਮੰਡੀ, ਜਲੰਧਰ ਬਰਖ਼ਿਲਾਫ਼ ਨਰੇਸ਼ ਕੁਮਾਰ ਉਰਫ਼ ਨੈਸ਼ਾ, ਪੁੱਤਰ ਰਾਜ ਕੁਮਾਰ, ਵਾਸੀ ਮਕਾਨ ਨੰਬਰ 879, ਗਲੀ ਨੰਬਰ 02, ਧਾਨਕੀਆ ਮੁਹੱਲਾ, ਜਲੰਧਰ, ਗੁਰਜੀਤ ਸਿੰਘ, ਪੁੱਤਰ ਸੁਖਵਿੰਦਰ ਸਿੰਘ, ਵਾਸੀ ਪਿੰਡ ਜੰਡੂ ਸਿੰਘਾ, ਮੋਗਾਪੱਤੀ, ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਉਕਤ ਵਿਅਕਤੀਆਂ ਪਾਸੋਂ 07 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਨੰਬਰ PB08-EY-8616 ਬਰਾਮਦ ਕੀਤੀ ਗਈ।ਇਸੇ ਤਰ੍ਹਾਂ ਮੁਕੱਦਮਾ ਨੰਬਰ 223 ਮਿਤੀ 31-08-2026 ਆਧ 21(b) NDPS ACT, ਥਾਣਾ ਰਾਮਾਮੰਡੀ ਜਲੰਧਰ ਬਰਖ਼ਿਲਾਫ਼ ਅਰੁਣ ਕੁਮਾਰ, ਪੁੱਤਰ ਰਮੇਸ਼ ਕੁਮਾਰ, ਵਾਸੀ ਮਕਾਨ ਨੰਬਰ 62, ਨਾਨਕ ਨਗਰ, ਲੱਧੇਵਾਲੀ, ਜਲੰਧਰ, ਸੰਚਿਤ ਦੁੱਗ ਉਰਫ਼ ਜਾਨੂ, ਪੁੱਤਰ ਦਵਿੰਦਰ ਕੁਮਾਰ, ਵਾਸੀ ਮਕਾਨ ਨੰਬਰ 505, ਖਹਿਰਾ ਇਨਕਲੇਵ, ਜਲੰਧਰ ਦੇ ਦਰਜ ਰਜਿਸਟਰ ਕੀਤਾ ਗਿਆ।
ਉਕਤ ਵਿਅਕਤੀਆਂ ਪਾਸੋਂ 06 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਨੰਬਰ PB08-CM-9634 ਬ੍ਰਾਮਦ ਕੀਤੀ ਗਈ। ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ‘ਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਦੌਰਾਨੇ ਤਫ਼ਤੀਸ਼, ਜਿਨ੍ਹਾਂ ਵੀ ਵਿਅਕਤੀਆਂ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ, ਉਨ੍ਹਾਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
















