ਦੇਸ਼ਦੁਨੀਆਂਪੰਜਾਬ

ਲੁਧਿਆਣਾ ਤੋਂ ਜਲੰਧਰ ਕੈਂਟ ਪਹੁੰਚੀ ਪਾਵਨ ਜੋਤੀ ਯਾਤਰਾ: ਭਗਵਾਨ ਵਾਲਮੀਕੀ ਪ੍ਰਭਾਤ ਫੇਰੀ ਸਭਾ ਅਤੇ ਦੁਸਹਿਰਾ ਗਰਾਊਂਡ ਮਾਰਕੀਟ ਕਮੇਟੀ ਵਲੋਂ ਕੀਤਾ ਗਿਆ ਭਰਵਾਂ ਸਵਾਗਤ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਲੁਧਿਆਣਾ ਤੋਂ ਜਲੰਧਰ ਕੈਂਟ ਪਹੁੰਚੀ ਪਾਵਨ ਜੋਤੀ ਯਾਤਰਾ ਦਾ ਭਗਵਾਨ ਵਾਲਮੀਕੀ ਪ੍ਰਭਾਤ ਫੇਰੀ ਸਭਾ ਅਤੇ ਦੁਸਹਿਰਾ ਗਰਾਊਂਡ ਮਾਰਕੀਟ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਦੋਵੇਂ ਸੰਸਥਾਵਾਂ ਵਲੋਂ ਪਾਲਕੀ ‘ਚ ਸ਼ਸ਼ੋਭਿਤ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਮੂਰਤੀ ਅਤੇ ਪਾਵਨ ਜੋਤੀ ਸਹਿਤ ਸਮੂਹ ਸੰਗਤਾਂ  ਉਪਰ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਮੌਕੇ ਸ਼੍ਰੀਮਤੀ ਰਾਜਵਿੰਦਰ ਕੌਰ ਥਿਆੜਾ, ਹਲਕਾ ਇੰਚਾਰਜ AAP ਜਲੰਧਰ ਕੈਂਟ, ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਕੁਮਾਰ ਬਾਂਸਲ, ਕੌਂਸਲਰ ਮੌਂਟੂ ਸਭਰਵਾਲ ਅਤੇ AAP ਜਲੰਧਰ ਕੈਂਟ ਬਲਾਕ ਦੇ ਯੂਥ ਪ੍ਰਧਾਨ ਸ਼੍ਰੀ ਰਾਹੁਲ ਅਗਰਵਾਲ ਸਹਿਤ ਵੱਡੀ ਗਿਣਤੀ ‘ਚ ਨਗਰ ਵਾਸੀਆਂ ਨੇ ਨਤਮਸਤਕ ਹੋ ਕੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਸਾਰੇ ਸਹਿਯੋਗੀਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਅਸੁਰਰਾਜ ਜਲੰਧਰ ਨਾਥ, ਧਰਮ ਗਰੂ ਸਚਿਨ ਰਾਵਣ, ਰਾਜਿੰਦਰ ਕੁਮਾਰ ਬਾਂਸਲ, ਸੁਰਿੰਦਰ ਸ਼ੁਭ, ਤੀਰਥ ਨਾਹਰ, ਭੋਲਾ ਨਾਹਰ, ਰਾਕੇਸ਼ ਅਟਵਾਲ, ਰਾਜੇਸ਼ ਨਾਹਰ, ਗੌਤਮ ਸਰਵਟੇ, ਅਸ਼ਵਨੀ ਹੰਸ, ਕੌਂਸਲਰ ਮੌਂਟੂ ਸਭਰਵਾਲ, ਲੱਕੀ ਹੰਸ, ਰੋਹਿਤ, ਲਾਡੀ ਸਰਵਟੇ, ਰਿੰਕੂ ਅਟਵਾਲ, ਰਿੰਕੂ ਚੌਹਾਨ, ਟੀਪੂ ਹੰਸ, ਅਸ਼ੋਕ ਨਾਹਰ, ਨਨੂੰ ਬਰੂਟ, ਰਾਹੁਲ ਅਗਰਵਾਲ, ਵਰੁਨ ਭਾਗੀ, ਰਿੰਕੂ ਸ਼ੁਭ, ਸਰਵਣ ਨਾਹਰ, ਪਿੰਟਾ ਨਾਹਰ, ਸੁਰਿੰਦਰ ਹੰਸ, ਵਿਸ਼ਾਲ ਹੰਸ ਆਦਿ ਹਾਜਰ ਸਨ।

Related Articles

Back to top button