ਦੇਸ਼ਦੁਨੀਆਂਪੰਜਾਬ

ਜਲੰਧਰ ਕੈਂਟ ‘ਚ ਘਰ ਦੀ ਉਪਰਲੀ ਮੰਜ਼ਿਲ ‘ਤੇ ਚੜਿਆ ਚੋਰ, ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ, ਘਟਨਾ CCTV ਕੈਮਰਿਆਂ ‘ਚ ਕੈਦ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਜਲੰਧਰ ਕੈਂਟ ਵਿੱਚ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਹੁਣ ਘਰਾਂ ਵਿੱਚ ਵੜ ਕੇ ਅਪਰਾਧ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਕੈਂਟ ਦੇ ਮੁਹੱਲਾ ਨੰਬਰ 28 ਵਿੱਚ ਦੁੱਧ ਦੀ ਦੁਕਾਨ ਦੇ ਮਾਲਕ ਰਮੇਸ਼ ਅਗਰਵਾਲ ਦੀ ਦੁਕਾਨ ਦੇ ਉਪਰ ਹੀ ਉਸਦਾ ਘਰ ਹੈ, ਜਿਸ ਵਿੱਚ ਇੱਕ ਚੋਰ ਬੇਖੌਫ ਹੋ ਕੇ ਉਪਰਲੀ ਮੰਜ਼ਿਲ ‘ਤੇ ਚੜ੍ਹ ਗਿਆ ਅਤੇ ਰਮੇਸ਼ ਅਗਰਵਾਲ ਦੀ ਪਤਨੀ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਸ਼ਰੇਆਮ ਫਰਾਰ ਹੋ ਗਿਆ।

ਔਰਤ ਦੇ ਕੰਨਾਂ ਵਿੱਚੋਂ ਖੂਨ ਨਿਕਲਣ ਲੱਗਾ ਅਤੇ ਜਦੋਂ ਉਸਨੇ ਰੌਲਾ ਪਾਇਆ ਤਾਂ ਦੁਕਾਨ ਹੇਠਾਂ ਉਸਦੀ ਧੀ ਅਤੇ ਉਸਦੇ ਪਤੀ ਦੇ ਚੋਰ ਦੇ ਪਿੱਛੇ ਭੱਜੇ ਪਰ ਚੋਰ ਉਨ੍ਹਾਂ ਨੂੰ ਚਕਮਾ ਦੇ ਕੇ ਭੱਜ ਗਿਆ। ਪੀੜਤ ਰਮੇਸ਼ ਅਗਰਵਾਲ ਵਲੋਂ ਗਲੀ ਵਿੱਚ ਸ਼ੋਰ ਮਚਾਇਆ ਗਿਆ ਤਾਂ ਲੋਕ ਘਰਾਂ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਹ ਸਭ ਗਲੀ ਵਿੱਚ ਲਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ।

ਇਸ ਘਟਨਾ ਦੀ ਸੂਚਨਾ ਤੁਰੰਤ ਕੈਂਟ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਵਿੱਚ ਕੈਦ ਹੋਏ ਚੋਰ ਦੀ ਪਛਾਣ ਕਰ ਲਈ ਅਤੇ ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਸੀਸੀਟੀਵੀ ਫੁਟੇਜ ਵਿੱਚ ਚੋਰ ਦਾ ਚਿਹਰਾ ਦੇਖ ਕੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਅਕਸਰ ਚੋਰੀਆਂ ਕਰਦਾ ਰਹਿੰਦਾ ਸੀ। ਉਨ੍ਹਾਂ ਕੈਂਟ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਚੋਰ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਜਨਤਾ ਨੂੰ ਰਾਹਤ ਦਿੱਤੀ ਜਾਵੇ।

Related Articles

Back to top button