ਪੈਰਿਸ, (PRIME INDIAN NEWS) :- ਫਰਾਂਸ ਨਿਵਾਸੀ ਰਾਜਬੀਰ ਸਿੰਘ ਤੁੰਗ ਅਤੇ ਸੁਖਵੀਰ ਸਿੰਘ ਕੰਗ ਨੇ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਸਮੂਹ ਲੋਕਾਈ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਦੁਨੀਆਂ ਦਾ ਹਰੇਕ ਪ੍ਰਾਣੀ ਆਪੋ ਆਪਣੇ ਧਰਮ ਵਿੱਚ ਰਹਿ ਕੇ ਉਸ ਪ੍ਰਮਾਤਮਾ ਦੀ ਅਰਾਧਨਾ ਕਰੇ ਅਤੇ ਇਨਸਾਨੀਅਤ ਦਾ ਭਲਾ ਲੋਚਦਾ ਹੋਇਆ ਬਾਣੀ, ਬਾਣੇ ਅਤੇ ਰਹਿਣੀ ਬਹਿਣੀ ‘ਚ ਪਰਪੱਕ ਹੋਵੇ।





























