ਦੇਸ਼ਦੁਨੀਆਂਪੰਜਾਬ

ਮੌਜੂਦਾ ਸਰਕਾਰ ਅਤੇ ਵਿਰੋਧੀ ਪਾਰਟੀਆਂ SIT ਬਣਾਉਣ ਵਰਗੀਆਂ ਜਿੰਨੀਆਂ ਮਰਜੀ ਘਿਨਾਉਣੀਆਂ ਚਾਲਾਂ ਚੱਲ ਲੈਣ, ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ – ਭੱਟੀ ਫਰਾਂਸ

ਪੰਜਾਬ ਵਾਸੀ ਵਿਰੋਧੀ ਪਾਰਟੀਆਂ ਨੂੰ ਕਰਾਰੀ ਮਾਤ ਦੇਣ ਲਈ ਬੜੀ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ, ਸੁਖਬੀਰ ਬਾਦਲ ਨੂੰ  ਸੂਬੇ ਦਾ ਮੁੱਖ ਮੰਤਰੀ ਬਣਾਉਣ ਲਈ ਬੇਤਾਬ

PRIME INDIAN NEWS✍️H S CHAWLA

ਪੈਰਿਸ, (PIN):- ਪੰਜਾਬ ‘ਚ ਜਿਸ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ ਗਿਰਗਿਟ ਦੀ ਤਰਾਂ ਰੰਗ ਬਦਲ ਕੇ ਬੇਤੁੱਕੇ ਅਤੇ ਬੁੱਜਦਿਲੀ ਵਾਲੇ ਬਿਆਨ ਦੇ ਕੇ ਦਿਨੋਂ ਦਿਨ ਗੰਦਲੀ ਸਿਆਸਤ ‘ਚ ਖੁੱਭਦੀਆਂ ਜਾ ਰਹੀਆਂ ਹਨ, ਇਸੇ ਤਰਜ਼ ਤੇ ਚਲ ਰਹੀ ਮੌਜੂਦਾ ਸਰਕਾਰ ਅਤੇ ਵਿਰੋਧੀ ਪਾਰਟੀਆਂ SIT ਬਣਾਉਣ  ਵਰਗੀਆਂ ਜਿੰਨੀਆਂ ਮਰਜੀ ਘਿਨਾਉਣੀਆਂ ਚਾਲਾਂ ਚੱਲ ਲੈਣ, ਦੇ ਬਾਵਜੂਦ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ ਅਤੇ ਸ. ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦਾ ਮੁੱਖ ਮੰਤਰੀ ਬਣੇਗਾ।

PRIME INDIAN NEWS ਦੇ ਪ੍ਰਤੀਨਿੱਧੀ ਨਾਲ ਇਸ ਬਾਰੇ ਚਰਚਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਜਗਵੰਤ ਸਿੰਘ ਲਹਿਰਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਇਟਲੀ, ਲਖਵਿੰਦਰ ਸਿੰਘ ਡੋਗਰਾਂਵਾਲ, ਸਕੱਤਰ ਜਨਰਲ ਇਟਲੀ, ਗੁਰਚਰਨ ਸਿੰਘ ਭੂੰਗਰਨੀ, ਸੀਨੀਅਰ ਮੀਤ ਪ੍ਰਧਾਨ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਲਾਭ ਸਿੰਘ ਭੰਗੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਪੇਨ, ਸੁਰਜੀਤ ਸਿੰਘ ਮਾਣਾ ਜਨਰਲ ਸੈਕਟਰੀ ਫਰਾਂਸ ਯੂਨਿਟ, ਗੁਰਵਿੰਦਰ ਸਿੰਘ ਗਿੰਦਾ ਸੀਨੀਅਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਆਦਿ ਦੇ ਹਵਾਲੇ ਨਾਲ ਕਿਹਾ ਹੈ ਕਿ ਵਿਰੋਧੀਆਂ ਨੇ ਬਹਿਰੀਨ ਵਾਲੀ ਬੀਬੀ ਅਤੇ ਰੂਪ ਕੌਰ ਸੰਧੂ (ਮਾਲਵਾ ਜ਼ੋਨ) ਨੂੰ ਭੜਕਾਹਟ ਵਿੱਚ ਲਿਆ ਕੇ ਉਨਾਂ ਕੋਲੋਂ ਤਰਾਂ ਤਰਾਂ ਦੇ ਬਿਆਨ ਦੁਆ ਰਹੇ ਹਨ, ਬਲਕਿ ਬਹਿਰੀਨ ਵਾਲੀ ਬੀਬੀ ਵਲੋਂ FIR ਵੀ ਦਰਜ ਕਰਵਾ ਦਿੱਤੀ, ਜਦਕਿ ਇਹੋ ਜਿਹੇ ਮਾਮਲਿਆਂ ਵਿੱਚ ਕਈ ਕਈ ਹਫਤੇ ਦਰਖ਼ਾਸਤ ਵੀ ਦਰਜ ਨਹੀਂ ਹੁੰਦੀ।

ਸ. ਭੱਟੀ ਨੇ ਕਿਹਾ ਕਿ ਬਹਿਰੀਨ ਵਾਲੀ ਇਸ ਬੇਬਾਕ ਬੀਬੀ ਦਾ ਨਾਮ ਜਨਤਕ ਕਰਨ ਬਦਲੇ ਪੰਜਾਬ ਦੀ ਮਹਿਲਾ ਕਮਿਸ਼ਨ ਵੱਲੋਂ ਵਲਟੋਹਾ ਖਿਲਾਫ ਮੋਰਚਾ ਖੋਲਣ ਦਾ ਮਤਲਬ, ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਰੋਕਣਾ, ਜਿਸਨੂੰ ਪੰਜਾਬ ਦੇ ਵੋਟਰ ਭਲੀ ਭਾਂਤ ਸਮਝ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਵਕਤ ਆ ਲੈਣ ਦਿਉ, ਤੁਹਾਡੀਆਂ ਵਧੀਕੀਆਂ ਦੇ ਗਿਣ ਗਿਣ ਕੇ ਬਦਲੇ ਲਏ ਜਾਣਗੇ, ਕਿਉਂਕਿ ਤੁਹਾਡੀਆਂ ਲੱਖਾਂ ਰੁਕਾਵਟਾਂ ਦੇ ਬਾਵਜੂਦ ਵੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਬਣੇਗਾ। ਤੁਹਾਡੇ ਤੇ ਲੱਗੇ ਪੰਜ ਕਰੋੜ ਦੇ ਇਲਜਾਮਾਂ ਨੂੰ, ਸਰਕਾਰੀ ਦਬਾਅ ਹੇਠ ਬੇਸ਼ੱਕ ਤੁਸੀਂ ਦਬਾਉਣ ਵਿੱਚ ਕਾਮਯਾਬ ਹੋ ਰਹੇ ਹੋ, ਲੇਕਿਨ ਪੰਜਾਬ ਦੀ ਜਨਤਾ ਨੂੰ ਸਭ ਯਾਦ ਹੈ।

ਸ. ਭੱਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਤੁਸੀ ਅਕਾਲੀਆਂ ਉਪਰ ਬਿਨਾਂ ਸਬੂਤ ਇਲਜਾਮ ਲਾਉਣ ‘ਚ ਆਪਣੇ ਆਪ ਨੂੰ ਮਾਹਿਰ ਸਮਝਦੇ ਹੋਵੋਗੇ, ਲੇਕਿਨ ਇਹੋ ਜਿਹੀ ਕੋਝੀ ਰਾਜਨੀਤੀ ਜਿਆਦਾ ਸਮਾਂ ਟਿਕਦੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਵਿਰੋਧੀ ਪਾਰਟੀਆਂ ਨੂੰ ਕਰਾਰੀ ਮਾਤ ਦੇਣ ਲਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਲਈ ਬੇਤਾਬ ਹਨ।
ਸ. ਭੱਟੀ ਨੇ ਕਿਹਾ ਕਿ ਜਦ ਇਸ ਵਾਰ 2027 ਦੀਆਂ ਵਿਧਾਨਸਭਾ ਚੋਣਾਂ ‘ਚ ਤਖਤਾ ਪਲਟਿਆ ਤਾਂ ਫਿਰ ਸਮਝੋਗੇ, ਜਦੋਂ ਤੁਸੀ ਨਾ ਘਰ ਦੇ ਰਹੇ ਅਤੇ ਨਾ ਘਾਟ ਦੇ।

Related Articles

Back to top button