
ਸਮਾਜ ਨੂੰ ਸਮਾਨਤਾ, ਦਇਆ, ਨਿਆਂ ਤੇ ਪਰਉਪਕਾਰ ਦੀ ਭਾਵਨਾ ਨਾਲ ਦਿੱਤੀ ਇਕ ਨਵੀਂ ਦਿਸ਼ਾ
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਮਹਾਰਾਜਾ ਅਗਰਸੈਨ ਜੀ ਨੇ ਮਨੁੱਖਤਾ ਦੀ ਭਲਾਈ, ਅਹਿੰਸਾ, ਸ਼ਾਂਤੀ ਤੇ ਕਰੁਣਾ ਦੇ ਆਦਰਸ਼ਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਸਮਾਜ ਨੂੰ ਸਮਾਨਤਾ, ਦਇਆ, ਨਿਆਂ ਤੇ ਪਰਉਪਕਾਰ ਦੀ ਭਾਵਨਾ ਨਾਲ ਇਕ ਨਵੀਂ ਦਿਸ਼ਾ ਦਿੱਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਸਮਾਜ ਅਤੇ ਸ਼੍ਰੀ ਸ਼ਿਆਮ ਬਾਬਾ ਮੰਡਲ, ਜਲੰਧਰ ਕੈਂਟ ਵਲੋਂ ਕਰਵਾਏ ਗਏ ਮਹਾਰਾਜਾ ਅਗ੍ਰਸੇਨ ਜਯੰਤੀ ਮੌਕੇ ਅੰਤਰਰਾਸ਼ਟਰੀ ਅਗਰਵਾਲ ਸੰਮੇਲਨ ਪੰਜਾਬ ਇਕਾਈ ਦੇ ਪ੍ਰਧਾਨ ਸ਼੍ਰੀ ਮਹੇਸ਼ ਗੁਪਤਾ ਨੇ ਕੀਤਾ।


ਇਸ ਮੌਕੇ ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ, ਅਸ਼ਵਨੀ ਸਿੰਗਲਾ, ਸੁਰੇਸ਼ ਸਿੰਗਲਾ, ਰਾਜੀਵ ਗੋਇਲ, ਦਿਨੇਸ਼ ਮਿੱਤਲ, ਅਮਿਤ ਮਿੱਤਲ, ਰਾਕੇਸ਼ ਅਗਰਵਾਲ, ਪੰਕਜ ਸ਼ਰਮਾ, ਰਾਕੇਸ਼ ਗਰਗ, ਅਨਿਲ ਗੁਪਤਾ, ਰਾਕੇਸ਼ ਜਿੰਦਲ, ਪਵਨ ਗੋਇਲ, ਸੰਜੀਵ ਤੇਹਨ, ਸੰਜੇ ਅਗਰਵਾਲ, ਰਾਜਨ ਗੁਪਤਾ, ਰਾਜ ਕੁਮਾਰ ਐਰਨ, ਰਾਕੇਸ਼ ਅਗਰਵਾਲ, ਰਮੇਸ਼ ਅਗਰਵਾਲ, ਸੁਰੇਸ਼ ਕੁਮਾਰ ਭਾਰਦਵਾਜ, ਡਾ. ਭਾਰਦਵਾਜ, ਰੋਹਨ ਗੋਇਲ, ਅਸ਼ੀਸ਼ ਸਿੰਗਲਾ, ਅਮਿਤ ਸਿੰਗਲਾ, ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।





























