ਦੇਸ਼ਦੁਨੀਆਂਪੰਜਾਬ

“ਬਿਲਡਿੰਗ ਬਾਈ ਲਾਅਜ਼” ਵਿਰੁੱਧ ਇੱਕਜੁੱਟ ਹੋਏ ਕੈਂਟ ਨਿਵਾਸੀ, ਆਪਣੇ ਇਤਰਾਜ਼ ਅਤੇ ਸੁਝਾਅ ਲਿਖਤੀ ਰੂਪ ਵਿੱਚ ਕੈਂਟ ਬੋਰਡ ਦਫ਼ਤਰ ਵਿੱਚ ਜਮ੍ਹਾਂ ਕਰਵਾਏ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਕੈਂਟ ਨਿਵਾਸੀਆਂ ਨੇ “ਬਿਲਡਿੰਗ ਬਾਈ ਲਾਅਜ਼* ਦੇ ਵਿਰੁੱਧ ਇੱਕਜੁੱਟ ਹੋ ਕੇ ਵੱਡੀ ਗਿਣਤੀ ਵਿੱਚ ਆਪਣੇ ਇਤਰਾਜ਼ ਅਤੇ ਸੁਝਾਅ ਲਿਖਤੀ ਰੂਪ ਵਿੱਚ ਕੈਂਟ ਬੋਰਡ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਹਨ। ਇਸ ਮੌਕੇ ਹਲਕਾ ਵਿਧਾਇਕ ਪ੍ਰਗਟ ਸਿੰਘ ਕੈਂਟ ਦੇ ਲੋਕਾਂ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਨੇ ਕੈਂਟ ਦੇ ਲੋਕਾਂ ਨਾਲ ਕੈਂਟ ਬੋਰਡ ਦੇ CEO ਓਮਪਾਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ  “ਬਿਲਡਿੰਗ ਬਾਈ ਲਾਅਜ਼” ਵਿਰੁੱਧ ਅਪੀਲ ਕਰਦੇ ਹੋਏ ਇੱਕ ਲਿਖਤੀ ਮੰਗ ਪੱਤਰ ਦਿੱਤਾ।

ਗੌਰਤਲਬ ਹੈ ਕਿ “ਬਿਲਡਿੰਗ ਬਾਈ ਲਾਅਜ਼” ਪਹਿਲੀ ਵਾਰ ਬ੍ਰਿਟਿਸ਼ ਕਾਲ ਦੌਰਾਨ 1937 ਵਿੱਚ ਬਣਿਆ ਸੀ, ਜਿਸ ਤੋਂ ਬਾਅਦ, ਇਸ ਵਿੱਚ ਸੋਧ ਕਰਕੇ 2026 ਵਿੱਚ ਇੱਕ ਨਵਾਂ “ਬਿਲਡਿੰਗ ਬਾਈ ਲਾਅਜ਼” ਬਣਾਉਣ ਦੀ ਪ੍ਰਤੀਕਿਰਿਆ ਨੂੰ ਲੈ ਕੇ ਕੈਂਟ ਵਾਸੀਆਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ, ਜਿਸਦੀ ਆਖਰੀ ਮਿਤੀ 2 ਸਤੰਬਰ ਹੈ। ਲੋਕਾਂ ਦਾ ਭਾਰੀ ਰੋਸ ਇਸ “ਬਿਲਡਿੰਗ ਬਾਈ ਲਾਅਜ਼” ਦੇ ਵਿਰੁੱਧ ਦੇਖਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਸੁਝਾਅ ਅਤੇ ਇਤਰਾਜ਼ ਲਿਖਤੀ ਰੂਪ ਵਿੱਚ ਅਤੇ ਔਨਲਾਈਨ ਕੈਂਟ ਬੋਰਡ ਦਫ਼ਤਰ ਵਿੱਚ ਜਮ੍ਹਾਂ ਕਰਵਾ ਰਹੇ ਹਨ।

ਇਸ ਮੌਕੇ ਕੈਂਟ ਹਲਕਾ ਵਿਧਾਇਕ ਸ. ਪ੍ਰਗਟ ਸਿੰਘ ਨੇ ਕਿਹਾ ਕਿ ਕੈਂਟ ਦੇ ਲੋਕ ਕੈਂਟ ਬੋਰਡ ਦਫ਼ਤਰ ਤੋਂ ਹਰ ਤਰ੍ਹਾਂ ਦੇ ਟੈਕਸਾਂ ਅਤੇ ਕਾਨੂੰਨਾਂ ਤੋਂ ਰਾਹਤ ਦੀ ਉਮੀਦ ਕਰਦੇ ਹਨ ਤਾਂ ਜੋ ਆਜ਼ਾਦੀ ਦੇ ਸਮੇਂ ਤੋਂ ਉੱਥੇ ਰਹਿਣ ਵਾਲੇ ਲੋਕ ਸ਼ਾਂਤੀ ਨਾਲ ਰਹਿ ਸਕਣ। ਲੋਕ ਪਹਿਲਾਂ ਹੀ ਕਈ ਤਰ੍ਹਾਂ ਦੇ ਟੈਕਸ ਅਦਾ ਕਰ ਰਹੇ ਹਨ। ਕੈਂਟ ਬੋਰਡ ਦੇ CEO ਓਮਪਾਲ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਉਹ ਯਕੀਨੀ ਤੌਰ ‘ਤੇ ਕੈਂਟ ਦੇ ਲੋਕਾਂ ਲਈ ਜੋ ਵੀ ਵਧੀਆ ਹੋਵੇਗਾ ਉਹ ਕਰਨਗੇ।

Related Articles

Leave a Reply

Your email address will not be published. Required fields are marked *

Back to top button