
ਕਿਹਾ – ਆਪਣੀਆਂ ਗਲਤੀਆਂ ਨੂੰ ਮੰਨਣ ਦੀ ਬਜਾਏ, ਦੂਸਰਿਆਂ ਨੂੰ ਭੰਡਣਾ, ਭਗਵੰਤ ਮਾਨ ਦੀ ਆਦਤ
ਪੈਰਿਸ, (PRIME INDIAN NEWS):- ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਦ ਆਪਣੇ ਸਰਕਾਰੀ ਦੌਰੇ ਤੇ ਫਰਾਂਸ ਪਹੁੰਚਣਗੇ ਤਾਂ ਸ਼੍ਰੋਮਣੀ ਅਕਾਲੀ ਯੂਰਪ ਅਤੇ ਫਰਾਂਸ ਯੂਨਿਟ, ਫਰਾਂਸ ਸਰਕਾਰ ਕੋਲੋਂ ਇਜਾਜਤ ਲੈ ਕੇ, ਭਗਵੰਤ ਮਾਨ ਦੀਆਂ, ਝੂਠੀਆਂ ਨੀਤੀਆਂ (ਵਾਅਦੇ ਕਰਕੇ ਮੁਕਰਨਾ ) ਦਾ ਡਟ ਕੇ ਵਿਰੋਧ ਕਰੇਗਾ। ਜਿਸ ਬਦਲਾਵ ਦਾ ਨਾਹਰਾ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਗੁੰਮਰਾਹ ਕਰਕੇ ਵਰਤਿਆ ਹੈ, ਉਸਦਾ ਜੁਆਬ ਵੀ ਮੁਜਾਹਰੇ ਦੌਰਾਨ ਮੰਗਿਆ ਜਾਵੇਗਾ।
ਭਗਵੰਤ ਮਾਨ ਦੇ ਫਰਾਂਸ ਦੌਰੇ ਦੀ ਤਰੀਕ ਪੱਕੀ ਹੁੰਦੇ ਸਾਰ ਹੀ, ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਦੇ ਅਹੁਦੇਦਾਰਾਂ ਵਲੋਂ, ਫਰਾਂਸ ਸਰਕਾਰ ਕੋਲ ਮੁਜਾਹਰਾ ਕਰਨ ਦੀ ਇਜਾਜਤ ਵਾਸਤੇ ਅਰਜੀ ਦਾਇਰ ਕਰ ਦਿੱਤੀ ਜਾਵੇਗੀ। ਜ਼ੇਕਰ ਇਜਾਜਤ ਮਿਲ ਗਈ ਤਾਂ ਭਗਵੰਤ ਮਾਨ ਕੋਲੋਂ ਵੱਖੋ ਵੱਖ ਲਿਖਤੀ ਮਾਟੋਆਂ ਅਤੇ ਬੈਨਰਾਂ ਰਾਹੀਂ ਸੁਆਲ ਪੁੱਛੇ ਜਾਣਗੇ। ਕਾਲੀਆਂ ਪੱਟੀਆਂ ਬੰਨ ਕੇ ਵੀ ਨੌਜੁਆਨ ਸ਼ਾਂਤੀ ਪੂਰਵਕ ਮੁਜਾਹਰਾ ਕਰਨਗੇ, ਤਾਂ ਕਿ ਭਗਵੰਤ ਮਾਨ ਨੂੰ ਪਤਾ ਲੱਗ ਸਕੇ ਕਿ ਵਾਅਦੇ ਪੂਰੇ ਨਾ ਕਰਨ ਤੇ ਕੀ ਭਾਅ ਵਿਕਦੀ ਹੈ।
















