ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਸਿਕੰਦਰ ਸਿੰਘ ਵਿਰਕ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵਲੋਂ 2 ਨਸ਼ਾ ਤਸਕਰਾਂ ਪਾਸੋਂ 255 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਗ੍ਰਿਫਤਾਰ ਕੀਤੇ ਗਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਵਿਰਕ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਜੀ ਨੇ ਦੱਸਿਆ ਕਿ ਮਿਤੀ 22.11.24 ਨੂੰ ASI ਕਰਨੈਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਇਲਾਕਾ ਗਸ਼ਤ ਤੇ ਭੈੜੇ ਪੁਰਸ਼ਾ ਦੇ ਸਬੰਧ ਵਿਚ ਪਿੰਡ ਕਿਗਰਾਂ ਚੋਅ ਵਾਲਾ ਨੂੰ ਜਾ ਰਹੇ ਸੀ ਕਿ ਇਕ ਮੋਨਾ ਵਿਅਕਤੀ ਜਿਸ ਨੇ ਸਿਰ ਤੇ ਪਰਨਾ ਬੰਨਿਆ ਹੋਇਆ ਸੀ ਪੈਦਲ ਅਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ ਵਿਚ ਫੜਿਆ ਲਿਫਾਫਾ ਸੁੱਟ ਕੇ ਭੱਜਣ ਲੱਗਾ। । ਜਿਸ ਨੂੰ ASI ਕਰਨੈਲ ਸਿੰਘ ਨੇ ਕਾਬੂ ਕਰਕੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਭਗਵਾਨ ਦਾਸ ਵਾਸੀ ਪਿੰਡ ਕਿੰਗਰਾ ਚੋਅ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ ਵਲੋ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਲੈਣ ਤੇ ਉਸ हिचे 135 ठम्मीलीभा गेलीभा वनवे भूःठ: 138 भिडी 22.11.2024 U/S 22/61-85 NDPS ACT ਭੋਗਪੁਰ ਜਿਲਾ ਜਲੰਧਰ(ਦ)ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰ੍ਹਾ ਮਿਤੀ 22.11.24 ਨੂੰ ASI ਮਹੇਸ਼ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ । ਇਲਾਕਾ ਗਸ਼ਤ ਤੇ ਭੈੜੇ ਪੁਰਸ਼ਾ ਦੇ ਸਬੰਧ ਵਿਚ ਕਿਗਰਾਂ ਚੋਅ ਵਾਲਾ ਪੁੱਜੇ ਤੇ ਇਕ ਮੋਨਾ ਨੌਜਵਾਨ । ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ ਵਿਚ ਫੜਿਆ ਕਾਲੇ ਰੰਗ ਦਾ ਲਿਫਾਫਾ ਗਲੀ ਵਿੱਚ ਸੁੱਟ ਕੇ ਪਿੱਛੇ ਨੂੰ ਭੱਜਣ ਲੱਗਾ। ਜਿਸ ਨੂੰ ASI ਮਹੇਸ਼ ਕੁਮਾਰ ਨੇ ਕਾਬੂ ਕੀਤਾ ਤੇ ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਬਲਜਿੰਦਰ ਲਾਲ ਵਾਸੀ ਪਿੰਡ ਕਿੰਗਰਾ ਚੋਅ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ ਵਲੋ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਲੈਣ ਤੇ ਉਸ ਵਿਚੋ 120 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਮੁਕੱਦਮਾ ਨੰ. 139 ਮਿਤੀ 22.11.2024 U/S 22/61-85 NDPS ACT ਭੋਗਪੁਰ ਜਿਲ੍ਹਾ ਜਲੰਧਰ (ਦ) ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾ ਪਾਸੋ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੋ ਲੈ ਕੇ ਆਏ ਸੀ ਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਹਨ। ਦੋਸ਼ੀਆ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
















