ਦੇਸ਼ਦੁਨੀਆਂਪੰਜਾਬ

ਝੀਂਡਾ ਦਾ ਅਸਤੀਫ਼ਾ ਦੇਣਾ ਅਤੇ ਦੋ ਘੰਟਿਆਂ ਬਾਅਦ ਵਾਪਿਸ ਲੈ ਲੈਣਾ ਪ੍ਰਧਾਨਗੀ ਪੱਦ ਹਾਸਿਲ ਕਰਨ ਵਾਸਤੇ ਰਾਜਨੀਤਿਕ ਪੈਂਤੜਾ – ਸ਼੍ਰੋਮਣੀ ਅਕਾਲੀ ਦਲ ਯੂਰਪ

ਦਾਦੂਵਾਲ ਦੀ ਹਾਰ ਅਤੇ ਝੀਂਡਾ ਦੇ ਅਸਤੀਫੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਹੀ ਕਮੇਟੀ ਦੀ ਅਗਵਾਈ ਕਰਨ ਦਾ ਸਹੀ ਹੱਕਦਾਰ – ਇਕਬਾਲ ਸਿੰਘ ਭੱਟੀ

ਕਿਹਾ – ਹਰਿਆਣਾ ਗੁਰਦੁਆਰਾ ਕਮੇਟੀ ਦੀ ਸੀਟ ਜਿੱਤਣ ਦੇ ਬਾਵਜੂਦ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ

ਕਿਹਾ – ਹਰਿਆਣਾ ਦੇ ਸਿੱਖਾਂ ਨੇ ਦਾਦੂਵਾਲ ਅਤੇ ਝੀਂਡਾ ਦੀ ਪ੍ਰਧਾਨਗੀ ਨਹੀਂ ਕੀਤੀ ਕਬੂਲ ਜੋਕਿ ਕੌੜਾ ਸੱਚ ਹੈ

ਪੈਰਿਸ, (PRIME INDIAN NEWS) :- ਜਗਦੀਸ਼ ਸਿੰਘ ਝੀਂਡਾ ਦਾ ਅਸਤੀਫ਼ਾ ਦੇਣਾ ਅਤੇ ਦੋ ਘੰਟਿਆਂ ਬਾਅਦ ਵਾਪਿਸ ਲੈ ਲੈਣਾ ਪ੍ਰਧਾਨਗੀ ਪੱਦ ਹਾਸਿਲ ਕਰਨ ਵਾਸਤੇ ਰਾਜਨੀਤਿਕ ਪੈਂਤੜਾ ਹੈ। ਦਾਦੂਵਾਲ ਦੀ ਹਾਰ ਅਤੇ ਝੀਂਡਾ ਦੇ ਅਸਤੀਫੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਹੀ ਕਮੇਟੀ ਦੀ ਅਗਵਾਈ ਕਰਨ ਦਾ ਸਹੀ ਹੱਕਦਾਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।

ਸ. ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੀਂਡਾ ਨੇ ਆਪਣੇ ਅਸਤੀਫੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਰੁੱਪ ਤੋਂ 21 ਉਮੀਦਵਾਰ ਮੈਦਾਨ ਵਿਚ ਉਤਰੇ ਸਨ ਪਰ ਸਿਰਫ਼ 9 ਹੀ ਜਿੱਤ ਦਰਜ ਕਰ ਸਕੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸੰਗਤ ਨੇ ਉਨ੍ਹਾਂ ਦੇ ਸੰਘਰਸ਼ ਨੂੰ ਉਮੀਦ ਮੁਤਾਬਕ ਸਮਰਥਨ ਨਹੀਂ ਦਿੱਤਾ, ਜਿਸ ਕਾਰਨ ਉਹ ਖ਼ੁਦ ਨੂੰ ਇਸ ਅਹੁਦੇ ਦੇ ਕਾਬਿਲ ਨਹੀਂ ਮੰਨਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਜਿੱਤੇ ਹੋਏ 9 ਮੈਂਬਰ ਹੁਣ ਆਪਣਾ ਫ਼ੈਸਲਾ ਖ਼ੁਦ ਲੈਣਗੇ ਜਦਕਿ ਇਸ ਵਾਰ ਝੀਂਡਾ ਜੀ ਨੇ ਆਪਣੇ ਸਾਥੀਆਂ ਸਮੇਤ ਪੰਥਕ ਦਲ ਦੇ ਬੈਨਰ ਹੇਠ ਚੋਣਾਂ ਲੜੀਆਂ ਹਨ।

ਸ. ਭੱਟੀ ਨੇ ਦੱਸਿਆ ਕਿ ਇਸ ਤੋਂ ਬਿਨਾਂ ਇੱਕ ਵੱਖਰੀ ਜਾਣਕਾਰੀ ਦਿੰਦੇ ਹੋਏ ਸ. ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਹੁਣ ਗੁਰਦੁਆਰਾ ਕਮਿਸ਼ਨ ਨੂੰ ਅਸਤੀਫ਼ਾ ਭੇਜਣ ਉਪਰੰਤ ਕਿਸਾਨ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੋਲ ਜਾ ਕੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨਗੇ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਹ ਪਹਿਲਾ ਮੌਕਾ ਸੀ, ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੁਤੰਤਰ ਚੋਣਾਂ ਹੋਈਆਂ, ਜਦੋਂ ਕਿ ਪਹਿਲਾਂ ਐੱਸ.ਜੀ.ਪੀ.ਸੀ. ਦੇ ਤਹਿਤ ਹੀ ਮੈਂਬਰ ਚੁਣੇ ਜਾਂਦੇ ਸਨ। ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਬਾਬਾ ਦਾਦੂਵਾਲ ਦੀ ਪ੍ਰਧਾਨਗੀ ਤੋਂ ਪਹਿਲਾਂ ਇਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਸਰਦਾਰ ਝੀਂਡਾ ਜੀ ਨੂੰ 2022 ‘ਚ ਸਰਬਸੰਮਤੀ ਨਾਲ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ।

ਬਾਬਾ ਦਾਦੂਵਲ ਦੀ ਹਾਰ ਅਤੇ ਜਗਦੀਸ਼ ਸਿੰਘ ਝੀਂਡਾ ਦੇ ਮੈਦਾਨ ਛੱਡਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਹੁਣ 40 ਸੀਟਾਂ ਦੇ ਆਏ ਨਤੀਜਿਆਂ ਮੁਤਾਬਿਕ, ਜੇਕਰ ਹਰਿਆਣਾ ਸਰਕਾਰ ਨੇ ਕੋਈ ਦਖਲਅੰਦਾਜ਼ੀ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਹਰਿਆਣਾ ਕਮੇਟੀ ਦੀ ਨੁਮਾਇੰਦਗੀ ਕਰਨ ਦਾ ਹੱਕਦਾਰ ਬਣਦਾ ਦਿਖਾਈ ਦੇ ਰਿਹਾ ਹੈ।

ਸ. ਭੱਟੀ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੀ ਸੀਟ ਜਿੱਤਣ ਦੇ ਬਾਵਜੂਦ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ, ਜਿਸਨੂੰ ਸਿੱਧੇ ਤੌਰ ਮੰਨਿਆ ਜਾ ਸਕਦਾ ਹੈ ਕਿ ਹਰਿਆਣਾ ਦੇ ਸਿੱਖਾਂ ਨੇ ਦਾਦੂਵਾਲ ਅਤੇ ਝੀਂਡਾ ਦੀ ਪ੍ਰਧਾਨਗੀ ਕਬੂਲ ਨਹੀਂ ਕੀਤੀ ਜੋਕਿ ਕੌੜਾ ਸੱਚ ਹੈ।

Related Articles

Leave a Reply

Your email address will not be published. Required fields are marked *

Back to top button