
ਕਿਹਾ – ਸਾਰਿਆਂ ਨੂੰ ਪਾਰਟੀ ਵਿੱਚ ਦਿੱਤਾ ਜਾਵੇਗਾ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ
ਜਲੰਧਰ ਕੈਂਟ, ਐਚ ਐਸ ਚਾਵਲਾ। ਹਲਕਾ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਜਿਸ ਤਰ੍ਹਾਂ ਸ਼ਹਿਰੀ ਅਤੇ ਦਿਹਾਤੀ ਏਰੀਏ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦੇ ਨਾਲ ਹੀ ਬੀਬਾ ਥਿਆੜਾ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਵੀ ਵਧਾਇਆ ਹੈ।
ਬੀਬਾ ਥਿਆੜਾ ਨੇ ਪੰਜਾਬ ਵਿੱਚ ਅਲੋਪ ਹੋ ਰਹੇ ਅਕਾਲੀ ਦਲ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਪਹਿਲਾਂ ਤਾਂ ਪਿੰਡ ਜਮਸ਼ੇਰ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਪੰਚਾਇਤ ਨੂੰ ਬਣਾਇਆ। ਜਿਸਨੂੰ ਦੇਖਦੇ ਹੋਏ ਅਕਾਲੀ ਦਲ ਤੋਂ ਜਥੇਦਾਰ ਲਖਬੀਰ ਸਿੰਘ, ਸਰਬਜੀਤ ਸਿੰਘ, ਹਰਮੇਲ ਸਿੰਘ, ਤੀਰਥ ਸਿੰਘ, ਪਵਿੱਤਰ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ, ਤਰਲੋਕ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ, ਗੁਰਿੰਦਰ ਸਿੰਘ, ਅਸ਼ੋਕ ਭੱਟੀ (ਸਾਬਕਾ ਪੰਚ ਜਮਸ਼ੇਰ ਖਾਸ) , ਪਵਨ ਕੁਮਾਰ ਅਤੇ ਤਰਲੋਕ ਸਿੰਘ ਦੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਪਿੰਡ ਜਮਸ਼ੇਰ ‘ਚ ਅਕਾਲੀ ਦਲ ਤੋਂ “ਆਪ” ਵਿੱਚ ਸ਼ਾਮਿਲ ਹੋਏ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਸਾਰਿਆਂ ਨੂੰ ਪਾਰਟੀ ਵਿੱਚ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਉਹ ਆਪ ਖੁਦ ਤੁਹਾਡੀ ਸੇਵਾ ਵਿੱਚ ਹਰ ਵਕਤ ਹਾਜਰ ਰਹਿਣਗੇ।





























