
ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਨੇ ਸ਼ਿਰਕਤ ਕਰਕੇ ਪ੍ਰਾਪਤ ਕੀਤਾ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਸਾਹਿਬ ਪਾ ਕੇ ਕੀਤਾ ਗਿਆ ਸਨਮਾਨਿਤ, ਗੁਰੂ ਘਰ ਵਲੋਂ ਦਿੱਤੇ ਗਏ ਸਹਿਯੋਗ ਦੀ ਇਸਤਰੀ ਸਤਿਸੰਗ ਸਭਾ ਨੇ ਕੀਤੀ ਸ਼ਲਾਘਾ

ਜਲੰਧਰ ਛਾਉਣੀ, ਐਚ ਐਸ ਚਾਵਲਾ। ਇਸਤਰੀ ਸਤਿਸੰਗ ਸਭਾ, ਜਲੰਧਰ ਛਾਉਣੀ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਾਲਾਨਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ, ਜਿਨ੍ਹਾਂ ਵਿੱਚ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ , ਗੁਰਦੁਆਰਾ ਪ੍ਰੀਤ ਨਗਰ, ਗੁਰਦੁਆਰਾ ਗੁਰੂ ਨਗਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਹਾਊਸ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, ਗੁਰਦੁਆਰਾ ਸਿੰਘ ਸਭਾ ਗੜਾ, ਗੁਰਦੁਆਰਾ ਅਰਬਨ ਅਸਟੇਟ ਫੇਸ-1, ਗੁਰਦੁਆਰਾ ਡਿਫੈਂਸ ਕਲੋਨੀ , ਗੁਰਦੁਆਰਾ ਲਿੰਕ ਕਲੋਨੀ, ਗੁਰਦੁਆਰਾ ਗੁਰੂ ਤੇਗ ਬਹਾਦਰ ਸੈਂਟਰਲ ਟਾਊਨ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਗੁਰਦੁਆਰਾ ਦੀਪ ਨਗਰ , ਗੁਰਦੁਆਰਾ ਗੁਰੂਦੇਵ ਨਗਰ, ਗੁਰਦੁਆਰਾ ਭਾਰਤ ਨਗਰ, ਗੁਰਦੁਆਰਾ ਦੀਪ ਨਗਰ, ਗੁਰਦੁਆਰਾ ਅਰਬਨ ਅਸਟੇਟ ਫੇਸ-2, ਗੁਰਦੁਆਰਾ ਸੰਤ ਨਗਰ, ਗੁਰਦੁਆਰਾ ਉਦੈ ਨਗਰ, ਗੁਰਦੁਆਰਾ ਲਾਡੋ ਵਾਲੀ, ਗੁਰਦੁਆਰਾ ਨਿਰਮਲ ਕੁਟੀਆ, ਗੁਰਦੁਆਰਾ ਪ੍ਰਿਥੀ ਨਗਰ, ਗੁਰਦੁਆਰਾ ਵਰਿਆਮ ਨਗਰ, ਗੁਰਦੁਆਰਾ ਅਰਜਨ ਦੇਵ, ਗੁਰਦੁਆਰਾ ਗੁਰੂ ਅਮਰਦਾਸ ਨਿਊ ਮਾਡਲ ਹਾਊਸ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਗੁਰਦੁਆਰਾ ਗੁਰੂ ਨਾਨਕ ਪੁਰਾ ਸਿਰਾਜ ਨਗਰ, ਗੁਰਦੁਆਰਾ ਸੰਤੋਖ ਪੁਰਾ, ਗੁਰਦੁਆਰਾ ਜਸਵੰਤ ਨਗਰ, ਗੁਰਦੁਆਰਾ ਮਾਈਆਂ, ਗੁਰੂਦੁਆਰਾ ਰਸਤਾ ਮੁਹੱਲਾ, ਗੁਰਦੁਆਰਾ ਚਰਨ ਕੰਵਲ ਬਸਤੀ ਸ਼ੇਖ, ਗੁਰਦੁਆਰਾ ਸੰਤ ਪ੍ਰੇਮ ਸਿੰਘ ਜੀ, ਗੁਰਦੁਆਰਾ ਬਸ਼ੀਰ ਪੁਰਾ ਨੇ ਸ਼ਿਰਕਤ ਕਰਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।


ਇਸ ਮੌਕੇ ਆਈਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੇ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦੇ ਰਸਭਿਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ, ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਜਸਵਿੰਦਰ ਪਾਲ ਸਿੰਘ ਕਿੱਟਾ, ਜਸਪ੍ਰੀਤ ਸਿੰਘ ਬੰਕੀ, ਸਾਜਨ ਸਿੰਘ ਟੱਕਰ ਨੇ ਇਸਤਰੀ ਸਤਿਸੰਗ ਸਭਾ, ਜਲੰਧਰ ਛਾਉਣੀ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ, ਗੁਰਦੁਆਰਾ ਸਾਹਿਬ ਦੇ ਹੈਡਗ੍ਰੰਥੀ ਭਾਈ ਕੁਲਦੀਪ ਸਿੰਘ ਅਤੇ ਸੇਵਾਦਾਰ ਸ. ਦਲੇਰ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ। ਗੁਰਦੁਆਰਾ ਸਾਹਿਬ ਵਲੋਂ ਦਿੱਤੇ ਗਏ ਸਹਿਯੋਗ ਦੀ ਇਸਤਰੀ ਸਤਿਸੰਗ ਸਭਾ ਨੇ ਭਰਪੂਰ ਸ਼ਲਾਘਾ ਕਰਦਿਆਂ ਸਮੂਹ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਪਾਵਨ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਹੋ ਕੇ ਵਰਤਾਏ ਗਏ।

















