
ਰਾਕੇਸ਼ ਕੁਮਾਰ (44) ਪਿੰਡ ਸਲੇਮਪੁਰ ਜਦਕਿ ਕਮਲਜੀਤ ਸਿੰਘ (36) ਟਿਰਕਿਆਣਾ ਦਾ ਸੀ ਨਿਵਾਸੀ
ਕਮਲਜੀਤ ਸਿੰਘ ਦੀ ਕੰਮ ਕਰਦੇ ਵਕਤ ਤੀਸਰੀ ਮੰਜਿਲ ਤੋਂ ਡਿੱਗਣ ਕਾਰਨ ਅਤੇ ਰਾਕੇਸ਼ ਕੁਮਾਰ ਦੀ ਸਮੁੰਦਰੀ ਹਾਦਸੇ ‘ਚ ਹੋਈ ਮੌਤ
ਪੈਰਿਸ, (PRIME INDIAN NEWS) :- ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕ ਇਕਬਾਲ ਸਿੰਘ ਭੱਟੀ ਕੋਲ਼ੋਂ ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਦੀ ਕੰਸਟ੍ਰਕਸ਼ਨ ਕੰਪਨੀ ਵਿੱਚ ਕੰਮ ਕਰਦੇ ਸਮੇੰ, ਤੀਸਰੀ ਮੰਜਿਲ ਦੇ ਬਾਹਰੋਂ ਪੈੜ ਉਪਰੋਂ ਪੈਰ ਤਿਲਕਣ ਕਾਰਨ ਚਾਰ ਅਪ੍ਰੈਲ ਨੂੰ ਮੌਕੇ ਤੇ ਹੀ ਮੌਤ ਹੋ ਗਈ, ਜ਼ੋ ਕਿ ਲੁਬਾਣਾ ਬਰਾਦਰੀ ਨਾਲ ਸਬੰਧ ਰੱਖਦਾ ਹੈ। ਹੁਣ ਇਸਦੀ ਮਿਰਤਕ ਦੇਹ ਨੂੰ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਉਪਰੰਤ ਭਾਰਤ ਭੇਜਿਆ ਜਾਵੇਗਾ।
ਦੂਸਰੇ ਪਾਸੇ ਰਾਕੇਸ਼ ਕੁਮਾਰ ਦੀ ਮੌਤ ਫਰਾਂਸ ਤੋਂ ਇੰਗਲੈਂਡ ਗਲਤ ਤਰੀਕੇ ਨਾਲ ਜਾਂਦੇ ਸਮੇੰ ਸਮੁੰਦਰੀ ਕਿਸ਼ਤੀ ਉਲਟਣ ਕਾਰਨ 26 ਮਾਰਚ ਨੂੰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਕਿਸ਼ਤੀ ਵਿੱਚ ਸਵਾਰ 27 ਵਿਅਕਤੀਆਂ ਵਿੱਚ ਇੱਕੋ ਇੱਕ ਭਾਰਤੀ ਨਾਗਰਿਕ, ਜ਼ੋ ਕਿ ਮਸੀਹ ਭਾਈਚਾਰੇ ਦਾ ਚਤਾਲੀ ਸਾਲਾ ਅਭਾਗਾ ਪੰਜਾਬੀ ਨੌਜੁਆਨ ਸੀ, ਜਿਸਦੀ ਪਹਿਚਾਣ 2 ਅਪ੍ਰੈਲ ਨੂੰ ਫਰਾਂਸ ਨਿਵਾਸੀ ਮੰਨਸਾ ਸਿੰਘ ਦੁਆਰਾ ਪੁਲਿਸ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ। ਹੁਣ ਇਸਦਾ ਪਾਰਥਿਕ ਸਰੀਰ ਫਰਾਂਸ ਵਿੱਚ ਹੀ ਸਪੁਰਦੇਖਾਕ ਕੀਤਾ ਜਾਵੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਦਾ ਕਿਰਿਆ ਕਰਮ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕਾਂ ਵੱਲੋਂ ਹੀ ਕੀਤਾ ਜਾਂ ਰਿਹਾ ਹੈ। ਗੌਰਤਲਬ ਹੈ ਕਿ ਸੰਸਥਾ ਵੱਲੋਂ ਹੁਣ ਤੱਕ ਆਹ 2 ਮਿਰਤਕ ਦੇਹਾਂ ਤੋਂ ਪਹਿਲਾਂ 382 ਮਿਰਤਕ ਦੇਹਾਂ ਦਾ ਦਾਹ ਸਸਕਾਰ ਸੰਸਥਾ ਦੇ ਮੈਂਬਰਾਂ ਰਾਜੀਵ ਚੀਮਾ, ਬਿੱਟੂ ਬੰਗੜ, ਯਾਦਵਿੰਦਰ ਸਿੰਘ ਬ੍ਰਾੜ, ਮੋਹਿੰਦਰ ਸਿੰਘ ਬਰਿਆਰ, ਕੁਲਵੰਤ ਸਿੰਘ ਟਾਹਲੀ, ਕੁਲਦੀਪ ਸਿੰਘ ਖਾਲਸਾ, ਹਰਿੰਦਰਪਾਲ ਸਿੰਘ ਸੇਠੀ, ਸੁਰਜੀਤ ਸਿੰਘ ਮਾਣਾ, ਕੁਲਵਿੰਦਰ ਸਿੰਘ ਫਰਾਂਸ ਆਦਿ ਦੇ ਸਹਿਯੋਗ ਨਾਲ ਹੋ ਚੁੱਕਾ ਹੈ।





























