
ਪੈਰਿਸ, (PRIME INDIAN NEWS) :- ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਤੋਂ ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਹਫਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਹੜੇ ਅਪਸ਼ਬਦ ਮਰਹੂਮ ਬੂਟਾ ਸਿੰਘ ਬਾਰੇ ਬੋਲੇ ਸਨ, ਉਸ ਉਪਰ ਸਖ਼ਤ ਇਤਰਾਜ ਜਤਾਉਂਦੇ ਹੋਏ ਵਾਲਮੀਕ ਸਭਾ ਫਰਾਂਸ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੱਟੂ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀ ਆਪਣੇ ਬਹੁਤ ਸਾਰੇ ਐਨ ਆਰ ਆਈਜ ਵੀਰਾਂ ਦੇ ਸਹਿਯੋਗ ਨਾਲ ਰਾਜਾ ਵੜਿੰਗ ‘ਤੇ FIR ਦਰਜ ਕਰਵਾ ਕੇ ਕੇਸ ਚਲਾ ਰਹੇ ਹਾਂ ਤਾਂ ਕਿ ਉਹ ਜੇਲ ਦੀ ਹਵਾ ਖਾ ਸਕੇ। ਵੈਸੇ ਤਾਂ ਪੰਜਾਬ ਵਿੱਚ ਵੀ ਹੋਰ ਬਹੁਤ ਸਾਰੀਆਂ ਵਾਲਮੀਕ ਸਭਾਵਾਂ ਰਾਜਾ ਵੜਿੰਗ ਨੂੰ ਜੇਲ ਵਿੱਚ ਡੱਕਣ ਵਾਸਤੇ ਸਖ਼ਤ ਕਦਮ ਉਠਾ ਰਹੀਆਂ ਹਨ, ਐਪਰ ਇਸਦੇ ਬਾਵਜੂਦ ਅਸੀ ਵੀ ਆਪਣਾ ਫਰਜ਼ ਸਮਝਦੇ ਹੋਏ, ਸਾਡੀ ਜਾਤੀ ਉਪਰ ਹੋਏ ਹਮਲੇ ਦਾ ਬਦਲਾ ਕੇਸ ਚਲਾ ਕੇ ਜਰੂਰ ਲਵਾਂਗੇ, ਤਾਂ ਕਿ ਭਵਿੱਖ ਵਿੱਚ ਕੋਈ ਹੋਰ ਇਹੋ ਜਿਹਾ ਬੜਬੋਲਾ ਸਾਡੇ ਤੇ ਕੋਈ ਟੀਕਾ ਟਿਪਣੀ ਨਾ ਕਰ ਸਕੇ।
















