
PRIME INDIAN NEWS – H S CHAWLA
ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਵੱਡੀ ਕਾਮਯਾਬੀ ਹਾਸਲ ਕਰਕੇ ਦੇਸ਼/ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੰਗਰੂਰ ਨੇੜਲੇ ਪਿੰਡ ਬਦਰੁੱਖਾਂ ਦੀ ਪੁੱਤਰੀ ਸਤਵੀਰ ਕੌਰ ਅਤਰ ਸਿੰਘ ਵਾਲਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਜੇਲ੍ਹ ਸੁਪਰਡੈਂਟ ਵਜੋਂ ਚੁਣੀ ਗਈ ਹੈ। ਸਤਵੀਰ ਕੌਰ ਨੇ ਕੈਨੇਡੀਅਨ ਪੁਲਿਸ ਵਿੱਚ ਜੇਲ੍ਹ ਸੁਪਰਡੈਂਟ ਵਜੋਂ ਭਰਤੀ ਹੋ ਕੇ ਪੰਜਾਬ ਸਮੇਤ ਪੂਰੇ ਭਾਰਤ ਦਾ ਮਾਣ ਵਧਾਇਆ ਹੈ। ਉਹ 2018 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਲੜਕੀ ਦੇ ਪਿਤਾ ਜੋ ਕਿ ਪੁਲਿਸ ਦੇ ਜੇਲ੍ਹ ਵਿਭਾਗ ਵਿੱਚ ਵੀ ਕੰਮ ਕਰ ਚੁੱਕੇ ਹਨ, ਨੇ ਦੱਸਿਆ ਕਿ ਉਹ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਹੈ। ਪਰ ਉਸਦਾ ਪੁੱਤਰ ਸ਼ਾਇਦ ਹੀ ਉਸਨੂੰ ਉਹ ਸਤਿਕਾਰ ਦੇ ਸਕੇ ਜੋ ਉਸਦੀ ਧੀ ਨੇ ਉਸਨੂੰ ਦਿੱਤਾ ਹੈ।





























