
ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵਲੋਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਜਸਵੰਤ ਸਿੰਘ ਭਦਾਸ, ਇਕਬਾਲ ਸਿੰਘ ਭੱਟੀ, ਅਜੀਤ ਸਿੰਘ ਲੰਬੜਦਾਰ, ਗੁਰਵਿੰਦਰ ਸਿੰਘ ਗਿੰਦਾ, ਰਮਿੰਦਰ ਸਿੰਘ ਟਿੰਕਾ, ਦਲਜੀਤ ਸਿੰਘ ਰੇਡਰ, ਮਨਜੀਤ ਸਿੰਘ ਉਰਫ ਮਾਨ ਕੋਚ, ਹਰਿੰਦਰਪਾਲ ਸਿੰਘ ਸੇਠੀ, ਸੰਦੀਪ ਵਡਾਲਾ, ਕੁਲਦੀਪ ਸਿੰਘ ਖਾਲਸਾ, ਕੁਲਵੰਤ ਸਿੰਘ ਹਰਿਆਣਾ, ਗੁਰਮੇਲ ਸਿੰਘ ਗੇਲੀ, ਸੁਰਜੀਤ ਸਿੰਘ ਮਾਣਾ, ਸਾਹਿਬ ਸਿੰਘ ਬਾਦਲ, ਹਰਿੰਦਰ ਸਿੰਘ ਸੋਨੂੰ, ਟਿੱਪਸੀ, ਮਨੀ ਮੁਲਤਾਨੀ, ਮਾਸ਼ਟਰ ਆਦਿ ਨੇ ਸਾਂਝੇ ਤੌਰ ਤੇ ਸਮੂਹ ਲੋਕਾਈ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਭੇਜਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਵਲੋਂ ਦਰਸਾਏ ਗਏ ਮਾਰਗ ਤੇ ਅਮਲ ਕਰਦਿਆਂ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।





























