
ਜਲੰਧਰ ਛਾਉਣੀ ਹਲਕੇ ਦੇ ਲੋਕਾਂ ਨਾਲ ਹੈ ਪੁਰਾਣੀ ਸਾਂਝ , ਮੈਂ ਕਦੇ ਕਿਸੇ ਨਾਲ ਨਹੀਂ ਕੀਤਾ ਵਿਤਕਰਾ – ਮਹਿੰਦਰ ਸਿੰਘ ਕੇਪੀ
ਮਹਿੰਦਰ ਸਿੰਘ ਕੇਪੀ ਪੁਰਾਣੇ ਸਿਆਸਤਦਾਨ ਜਿਨ੍ਹਾਂ ਨੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਆਪਣਾ ਅਕਸ ਚੰਗਾ ਬਣਾਇਆ – ਬੀਬੀ ਜਗੀਰ ਕੌਰ
ਜਲੰਧਰ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਅੱਜ ਜਲੰਧਰ ਛਾਉਣੀ ਹਲਕੇ ‘ਚ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨਾਲ ਵੱਖ ਵੱਖ ਪਿੰਡਾਂ ਪਹੁੰਚ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਵੱਖ ਵੱਖ ਥਾਵਾਂ ਤੇ ਹੋਈਆਂ ਮੀਟਿੰਗਾਂ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਣ ਤੇ ਇਹਨਾਂ ਮੀਟਿੰਗਾ ਨੇ ਚੋਣ ਜਲਸਿਆਂ ਦਾ ਰੂਪ ਧਾਰ ਲਿਆ।


ਇਸ ਮੌਕੇ ਕੈਂਟ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਜਲੰਧਰ ਛਾਉਣੀ ਹਲਕਾ ਮਹਿੰਦਰ ਸਿੰਘ ਕੇਪੀ ਦਾ ਅਪਣਾ ਘਰ ਹੈ ਅਤੇ ਇਥੋਂ ਕੇਪੀ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਉਣਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਮਹਿੰਦਰ ਸਿੰਘ ਕੇਪੀ ਲਈ ਜਲੰਧਰ ਛਾਉਣੀ ਹਲਕਾ ਪਰਿਵਾਰ ਵਾਂਗ ਹੈ ਸੋ ਸਾਡਾ ਨਿੱਜੀ ਫਰਜ਼ ਬਣਦਾ ਹੈ ਕਿ ਅਸੀ ਇਸ ਹਲਕੇ ‘ਚੋਂ ਕੇਪੀ ਸਾਹਿਬ ਨੂੰ ਸਭ ਤੋਂ ਵੱਡੀ ਲੀਡ ਨਾਲ ਜਿੱਤਾ ਕੇ ਲੋਕ ਸਭਾ ਵਿੱਚ ਭੇਜਾਂਗੇ।

ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਕੇਪੀ ਬੇਦਾਗ ਇਮਾਨਦਾਰ ਸ਼ਖਸ਼ੀਅਤ ਹਨ। ਇਹਨਾਂ ਦਾ ਰਾਜਨੀਤਿਕ ਅਕਸ ਲੋਕਾਂ ਦੇ ਵਿਚ ਬਹੁਤ ਬਣਿਆ ਅਤੇ ਇਹਨਾਂ ਦੀ ਆਪਣੀ ਪੈਠ ਵੀ ਹੀ ਲੋਕਾਂ ਨਾਲ ਇਹਨਾਂ ਦਾ ਵਰਤੀਰਾ ਸਦਾ ਹੀ ਨਿਮਰਤਾ ਵਾਲਾ ਅਤੇ ਭਲਾਮਾਨਸ ਸੁਭਾਅ ਰਿਹਾ ਹੈ ਜੋ ਕਿ ਲੋਕਾਂ ਨੂੰ ਬਹੁਤ ਚੰਗਾ ਲਗਿਆ ਅਤੇ ਇਹਨਾਂ ਦੇ ਨਾਲ ਪੁਰਾਣੇ ਜੁੜੇ ਹਨ। ਇਹਨਾਂ ਸਦਾ ਹੀ ਲੋਕ ਭਲਾਈ ਅਤੇ ਸਮਾਜਿਕ ਕੰਮਾਂ ਨੂੰ ਤਰਜੀਹ ਦਿੱਤੀ ਹੈ ਸੋ ਲੋਕਾਂ ਨੇ ਇਸ ਵਾਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਲਈ ਮਨ ਬਣਾ ਲਿਆ ਹੈ।

ਮਹਿੰਦਰ ਸਿੰਘ ਕੇਪੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਛਾਉਣੀ ਵਿੱਚ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਤੁਹਾਡੇ ਵਿਚ ਵਿਚਰਦਾ ਰਿਹਾ ਹੈ ਅਤੇ ਤੁਹਾਡੇ ਲਈ ਸਦਾ ਹੀ ਸਾਡਾ ਪਰਿਵਾਰ ਹਾਜਰ ਰਿਹਾ , ਮੈਂ ਕਦੇ ਵੀ ਕਿਸੇ ਵਿਚ ਫਰਕ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਮੌਕੇ ਦੀ ਸਰਕਾਰ ਦਾ ਜੋ ਪੰਜਾਬ ਨਾਲ ਵਰਤਾਰਾ ਹੈ ਉਹ ਦੇਖ ਮਨ ਬਹੁਤ ਦੁਖੀ ਰਹਿੰਦਾ ਸੀ ਜਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਬਚਾਉਣ ਲਈ ਹੋਕਾ ਦਿੱਤਾ ਤੇ ਪੰਜਾਬ ਦੇ ਹਮਦਰਦੀ ਹੋਣ ਨਾਤੇ ਪੰਜਾਬ ਨੂੰ ਬਚਾਉਣ ਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਸੋ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਖੇਤਰੀ ਪਾਰਟੀ ਨੂੰ ਤਗੜਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਪਣਾ ਫਤਵਾ ਦੇਈਏ।





























