
2 ਖੋਹ ਕੀਤੇ ਮੋਬਾਈਲ ਫੋਨ, 02 ਮੋਟਰਸਾਈਕਲ ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, PPS. ਡੀ.ਸੀ.ਪੀ. ਇਨਵੈਸਟੀਗੇਸ਼ਨ, ਸ੍ਰੀ ਜਯੰਤ ਪੁਰੀ, IPS, ਏ.ਡੀ.ਸੀ.ਪੀ. ਇਨਵੈਸਟੀਗੇਸ਼ਨ, ਸ੍ਰੀਮਤੀ ਅਕਰਸ਼ੀ ਜੈਨ, IPS, ਏ.ਡੀ.ਸੀ.ਪੀ.-1 ਅਤੇ ਸ੍ਰੀ ਅਸ਼ੋਕ ਮੀਨਾ, IPS, ਏ.ਸੀ.ਪੀ. North Jalandhar ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਮਿਲ ਰਹੀਆਂ ਹਦਾਇਤਾਂ ਅਨੁਸਾਰ, ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ CIA ਸਟਾਫ਼ ਕਮਿਸ਼ਨਰੇਟ ਜਲੰਧਰ ਅਤੇ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ-1 ਜਲੰਧਰ ਦੀ ਟੀਮ ਵੱਲੋਂ ਮਿਤੀ 14.08.2026 ਨੂੰ ਬਾਬਾ ਬਾਲਕ ਨਾਥ ਮੋੜ, ਭਗਤ ਸਿੰਘ ਕਲੋਨੀ, ਜਲੰਧਰ ਵਿਖੇ ਦਾਤਰ ਦਿਖਾ ਕੇ ਮੋਬਾਈਲ ਫੋਨ ਖੋਹਣ ਵਾਲੇ 04 ਮੋਟਰਸਾਈਕਲ ਸਵਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।

ਮਿਤੀ 14.08.2026 ਨੂੰ ASI ਕੁਲਵਿੰਦਰ ਸਿੰਘ, ਥਾਣਾ ਡਵੀਜ਼ਨ ਨੰਬਰ-1 ਜਲੰਧਰ ਵੱਲੋਂ ਮੁਦੱਈ ਮੁਕੱਦਮਾ ਪ੍ਰਿੰਸ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ C-112, ਨਿਊ ਆਨੰਦ ਨਗਰ, ਨੇੜੇ ਇਲਾਹੀ ਸ਼ਾਮ ਮਸਜਿਦ, ਜਲੰਧਰ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਬਿਆਨ ਅਨੁਸਾਰ, ਮਿਤੀ 14.08.2026 ਨੂੰ ਕਰੀਬ 02:16 PM ਵਜੇ ਮੁਦੱਈ ਆਪਣੀ ਕਾਰ WagonR ਨੰਬਰ HR26-AW-4235, ਰੰਗ ਗ੍ਰੇਅ ਦਾ ਟਾਇਰ ਬਦਲਵਾਉਣ ਲਈ ਖਾਨ ਦੀ ਦੁਕਾਨ ਨੇੜੇ ਪੈਟਰੋਲ ਪੰਪ, ਬਾਈਪਾਸ, ਮੁਹੱਲਾ ਭਗਤ ਸਿੰਘ ਕਲੋਨੀ ਵਿਖੇ ਖੜ੍ਹੀ ਕਰਕੇ ਘਰ ਨੂੰ ਪੈਦਲ ਜਾ ਰਿਹਾ ਸੀ। ਇਸ ਦੌਰਾਨ ਬਾਬਾ ਬਾਲਕ ਨਾਥ ਮੋੜ ਨੇੜੇ ਮੋਟਰਸਾਈਕਲ Splendor ਤੇ ਸਵਾਰ 04 ਲੜਕਿਆਂ ਨੇ ਉਸ ਨੂੰ ਰੋਕ ਕੇ ਦਾਤਰ ਦਿਖਾਇਆ ਅਤੇ ਉਸ ਦਾ Oppo ਕੰਪਨੀ ਦਾ ਸਕਾਈ ਰੰਗ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਮੁਕੱਦਮਾ ਨੰਬਰ 261 ਮਿਤੀ 14.08.2026 ਅਧੀਨ ਧਾਰਾ 309(4) BNS, ਥਾਣਾ ਡਵੀਜ਼ਨ ਨੰਬਰ 01, ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕੀਤਾ ਗਿਆ।
ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਮਿਤੀ 15.08.2026 ਨੂੰ ASI ਕੁਲਵਿੰਦਰ ਸਿੰਘ ਸਮੇਤ ASI ਗੁਰਜੀਤ ਸਿੰਘ ਅਤੇ ਸਾਥੀ ਕਰਮਚਾਰੀਆਂ ਵੱਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦੇ ਹੋਏ ਉਕਤ ਮੁਕੱਦਮੇ ਵਿੱਚ ਕਾਲੀਆ ਕਲੋਨੀ ਨਹਿਰ ਪੁਲੀ ਰੋਡ ਪਾਸ ਖੋਹ ਦੌਰਾਨ ਵਰਤੇ ਮੋਟਰਸਾਈਕਲ ਨੰਬਰ PB 08 FU 2053, ਮਾਰਕਾ Splendor ‘ਤੇ ਸਵਾਰ 03 ਨੌਜਵਾਨ ਦੋਸ਼ੀਆਂ ਸੁਹੇਲ ਖਾਨ ਪੁੱਤਰ ਮੰਜਰ ਖਾਨ, ਵਾਸੀ ਪਿੰਡ ਭਗਤਪੁਰ, ਥਾਣਾ ਸ਼ੇਰਸ਼ਾਹ, ਬਿਹਾਰ, ਹਾਲ ਵਾਸੀ ਲੰਮਾ ਪਿੰਡ, ਜਲੰਧਰ, ਅਭਿਸ਼ੇਕ ਉਰਫ਼ ਗੰਜਾ ਪੁੱਤਰ ਮੰਗਤ ਰਾਮ, ਵਾਸੀ ਪਿੰਡ ਸੰਗਲ ਸੋਹਲ ਕਲੋਨੀ, ਜਲੰਧਰ ਅਤੇ ਰਿਸ਼ਵ ਯਾਦਵ ਪੁੱਤਰ ਪਵਨ ਯਾਦਵ ਵਾਸੀ ਵਿਰਿਆਣਾ, ਨੇੜੇ ਜਗਦੰਬਾ ਸਟੋਰ, ਜਲੰਧਰ ਨੂੰ ਭੱਜਣ ਦੌਰਾਨ ਹਸਬ-ਜ਼ਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਖੋਹ ਕੀਤਾ ਗਿਆ Oppo ਕੰਪਨੀ ਦਾ ਸਕਾਈ ਰੰਗ ਦਾ ਮੋਬਾਈਲ ਫੋਨ ਅਤੇ ਇੱਕ ਹੋਰ ਖੋਹ ਕੀਤਾ ਗਿਆ AT&T ਕੰਪਨੀ ਦਾ ਨੀਲਾ ਰੰਗ ਦਾ ਮੋਬਾਈਲ ਫ਼ੋਨ ਬਰਾਮਦ ਹੋਇਆ। ਇਨ੍ਹਾਂ ਪਾਸੋਂ ਬਰਾਮਦ ਕੀਤੇ ਗਏ ਮੋਟਰਸਾਈਕਲ PB 08 FU 2053 ਦੀ ਤਲਾਸ਼ੀ ਲੈਣ ‘ਤੇ ਮੋਟਰਸਾਈਕਲ ਵਿੱਚ ਲੁਕਾ ਕੇ ਰੱਖੀਆਂ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿੱਚ 30 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ।
ਇਸ ਬਰਾਮਦਗੀ ਸਬੰਧੀ ਉਕਤ ਮੁਕੱਦਮੇ ਵਿੱਚ ਧਾਰਾ 22-61-85 NDPS Act ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਚੌਥੇ ਸਾਥੀ ਜੁਵੈਨਾਈਲ ਨੂੰ ਭੱਜਣ ਦੌਰਾਨ ਵੱਖਰੇ ਮੋਟਰਸਾਈਕਲ ਮਾਰਕਾ PB 08 CU 9817 Splendor ਸਮੇਤ ਬਰਾਮਦ ਕਰਕੇ apprehend ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।
















