
ਵਾਲਮੀਕੀ ਭਾਈਚਾਰੇ ਨੇ ਕੈਂਟ ਦੇ ਲੋਕਾਂ, ਦੁਕਾਨਦਾਰ ਵੀਰਾਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਕੀਤਾ ਧੰਨਵਾਦ
ਜਲੰਧਰ ਕੈਂਟ, ਐਚ ਐਸ ਚਾਵਲਾ। ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਵਾਲਮੀਕਿ ਭਾਈਚਾਰੇ ਵਲੋਂ 27 ਜੁਲਾਈ ਨੂੰ ਸੂਬਾ ਪੱਧਰੀ “ਪੰਜਾਬ ਬੰਦ ਦੀ ਕਾਲ” ਨੂੰ ਜਲੰਧਰ ਕੈਂਟ ਵਿਖੇ ਭਰਵਾਂ ਹੁੰਗਾਰਾ ਮਿਲਿਆ, ਜਿਸ ‘ਚ ਸਮਾਜ ਦੇ ਸਾਰੇ ਵਰਗਾਂ ਨੇ ਪੂਰਨ ਸਹਿਯੋਗ ਦਿੰਦੇ ਹੋਏ ਸਾਰੀਆਂ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਨੂੰ ਮੁਕੰਮਲ ਤੌਰ ਤੇ ਬੰਦ ਰੱਖਿਆ।


ਇਸ ਮੌਕੇ ਵਾਲਮੀਕੀ ਭਾਈਚਾਰੇ ਵੱਲੋਂ ਰੋਸ ਮਾਰਚ ਵੀ ਕੱਢਿਆ ਗਿਆ, ਜੋ ਭਗਵਾਨ ਵਾਲਮੀਕਿ ਮੰਦਿਰ, ਹੈਡ ਕਵਾਟਰ ਮੁਹੱਲਾ ਨੰਬਰ 30 ਤੋਂ ਆਰੰਭ ਹੋ ਕੇ ਬਿਊਟੀ ਹਾਊਸ ਚੌਂਕ ਪਹੁੰਚ ਕੇ ਸਮਾਪਤ ਹੋਇਆ। ਇਸ ਰੋਸ ਮਾਰਚ ਵਿੱਚ ਪਹੁੰਚੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਨੇ ਬਰਨਾਲਾ ਵਿਖੇ ਹੋਈ ਘਟਨਾ ਦੀ ਜੋਰਦਾਰ ਨਿਖੇਧੀ ਕਰਦਿਆਂ ਦੋਸ਼ੀ ਪੁਲਿਸ ਵਾਲਿਆਂ ਨੂੰ ਡਿਸਮਿਸ ਕਰਕੇ, ਉਨ੍ਹਾਂ ਤੇ SC, ST ਐਕਟ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ।



ਇਸ ਮੌਕੇ ਵਾਲਮੀਕੀ ਭਾਈਚਾਰੇ ਨੇ ਜਲੰਧਰ ਕੈਂਟ ਦੇ ਲੋਕਾਂ, ਦੁਕਾਨਦਾਰ ਵੀਰਾਂ ਦੇ ਨਾਲ ਨਾਲ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦਾ ਇਕਜੁੱਟਤਾ ਦਿਖਾਉਣ ਅਤੇ ਬੰਦ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।



ਇਸ ਮੌਕੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਧਰਮ ਗੁਰੂ ਸਚਿਨ ਰਾਵਣ, ਨਵਯੁਵਕ ਵਾਲਮੀਕੀ ਸਭਾ ਦੇ ਪ੍ਰਧਾਨ ਭਾਰਤ ਬਤਰਾ, ਭਾਰਤੀ ਮੂਲਨਿਵਾਸੀ ਮੁਕਤੀ ਮੋਰਚਾ ਦੇ ਅਨਿਲ ਹੰਸ, ਪੰਡਿਤ ਜਲੰਧਰ ਦਾਸ, ਸੰਤੋਸ਼ ਪਾਂਡੇ, ਰੋਹਿਤ ਨਾਹਰ ਰੋਕੀ, ਰਾਕੇਸ਼ ਅਟਵਾਲ ਬਾਠਲ, ਕਮਲ ਕਿਸ਼ੋਰ ਬਾਊ, ਲਾਡੀ ਸਰਵਟੇ, ਗੌਤਮ ਸਰਵਟੇ, BJP ਮੰਡਲ ਪ੍ਰਧਾਨ ਮਨੀਸ਼ਾ ਜੈਨ, ਅਸ਼ਵਨੀ ਗਰਗ, ਜਗਮੋਹਨ ਵਰਮਾ, ਸੰਜੇ ਕਾਲਰਾ, ਮਨਜੀਤ ਪਾਂਡੇ, ਸ਼ਿਵ ਦਰਸ਼ਨ ਅਭੀ, ਲੱਕੀ ਹੰਸ, ਅਸ਼ੋਕ ਨਾਹਰ, ਰਾਜੇਸ਼ ਨਾਹਰ, ਅਸ਼ਵਨੀ ਕੁਮਾਰ ਹੰਸ, ਤਰਸੇਮ ਲਾਲ ਚੌਧਰੀ, ਲੱਕੀ ਬੈਂਸ, ਨੋਨੀ, ਨਵੀਨ ਨਨੂੰ, ਰਿੰਕੂ ਚੌਹਾਨ, ਸੰਜੇ ਭਲਵਾਨ, ਸੰਜੇ ਚੌਹਾਨ, ਰਾਜੇਸ਼ ਬਿੱਲਾ, ਵਿਸ਼ਾਲ ਹੰਸ, ਸੁਰਿੰਦਰ ਸ਼ੁਭ, ਸੁਰਿੰਦਰ ਹੰਸ, ਟੀਪੂ ਹੰਸ, ਅਸ਼ੋਕ ਗਿਲ, ਬੰਟੀ ਸਹੋਤਾ, ਜੁਗਨੀ ਸਹੋਤਾ, ਅਜੇ ਪੀਵਲ, ਰਾਜਨ ਘਈ, ਹਨੀ ਬਤਰਾ, ਸੋਨੂੰ ਸਹੋਤਾ ਆਦਿ ਹਾਜਰ ਸਨ।
















