ਦੇਸ਼ਦੁਨੀਆਂਪੰਜਾਬ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੀ ਪ੍ਰਬੰਧਕ ਕਮੇਟੀ ਨੇ CP ਸਵਪਨ ਸ਼ਰਮਾ ਦਾ ਕੀਤਾ ਸਨਮਾਨ

ਸ਼੍ਰੀ ਬਬਨਦੀਪ ਸਿੰਘ ਨੂੰ ACP ਕੈਂਟ ਅਤੇ ਸ਼੍ਰੀ ਅਨਿਲ ਕੁਮਾਰ ਨੂੰ SHO ਕੈਂਟ ਲਗਾਉਣ ਤੇ ਕੀਤਾ ਧੰਨਵਾਦ

ਜਲੰਧਰ ਕੈਂਟ, (ਸੈਵੀ ਚਾਵਲਾ/ਰਮਨ ਜਿੰਦਲ) :- ਅੱਜ ਮਿਤੀ 16 ਨਵੰਬਰ 2024 ਦਿਨ ਸ਼ਨੀਵਾਰ ਨੂੰ ACP ਜਲੰਧਰ ਕੈਂਟ ਦੇ ਦਫ਼ਤਰ ਵਿੱਚ ਪ੍ਰੋਜੈਕਟ “ਸਹਿਯੋਗ” ਦੇ ਤਹਿਤ ਹੋਈ ਮੀਟਿੰਗ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੀ ਪ੍ਰਬੰਧਕ ਕਮੇਟੀ ਵਲੋਂ CP ਸ਼੍ਰੀ ਸਵਪਨ ਸ਼ਰਮਾ ਜੀ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਅਤੇ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ।

ਪ੍ਰਬੰਧਕ ਕਮੇਟੀ ਨੇ CP ਸ਼੍ਰੀ ਸਵਪਨ ਸ਼ਰਮਾ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਜਲੰਧਰ ‘ਚ ਕੀਤੀਆਂ ਜਾ ਰਹੀਆਂ ਸ਼ਲਾਘਾਯੋਗ ਕਾਰਗੁਜ਼ਾਰੀਆਂ ਦੀ ਪ੍ਰਸ਼ੰਸਾ ਕੀਤੀ। ਪ੍ਰਬੰਧਕ ਕਮੇਟੀ ਨੇ CP ਸ਼ਰਮਾ ਦਾ ਸ਼੍ਰੀ ਬਬਨਦੀਪ ਸਿੰਘ ਨੂੰ ACP ਕੈਂਟ ਅਤੇ ਸ਼੍ਰੀ ਅਨਿਲ ਕੁਮਾਰ ਨੂੰ SHO ਕੈਂਟ ਲਗਾਉਣ ਤੇ ਧੰਨਵਾਦ ਵੀ ਕੀਤਾ ਜੋਕਿ ਤਹਿ ਦਿਲੋਂ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। CP ਸਵਪਨ ਸ਼ਰਮਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹਾਜਰ ਹਨ ਅਤੇ ਉਨ੍ਹਾਂ ਨਾਲ ਕਿਸੇ ਵਕਤ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ, ਐਡੀਟਰ ਬਾਵਾ ਮੋਹਿੰਦਰ ਸਿੰਘ, ਚੇਅਰਮੈਨ ਸ. ਗੁਰਸ਼ਰਨ ਸਿੰਘ ਟੱਕਰ, ਚੇਅਰਮੈਨ ਸ. ਚਰਨਜੀਤ ਸਿੰਘ ਚੱਡਾ, ਸੀਨੀਅਰ ਮੀਤ ਪ੍ਰਧਾਨ ਸ. ਸਵਿੰਦਰ ਸਿੰਘ ਖੱਟਰ, ਮੀਤ ਪ੍ਰਧਾਨ ਸ. ਜਗਮੋਹਨ ਸਿੰਘ ਖਹਿਰਾ, ਮੀਤ ਪ੍ਰਧਾਨ ਸ. ਪਾਲ ਸਿੰਘ ਬੇਦੀ, ਸਕੱਤਰ ਸ. ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਸ. ਹਰਸ਼ਰਨ ਸਿੰਘ ਚਾਵਲਾ, ਐਗਜੈਕਟਿਵ ਮੈਂਬਰ ਜਸਪ੍ਰੀਤ ਸਿੰਘ ਬੰਕੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button