
ਜਲੰਧਰ, ਐਚ ਐਸ ਚਾਵਲਾ। ਸ: ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਿਲਾ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਭਗੋੜੇ ਦੋਸ਼ੀਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਪਰਮਿੰਦਰ ਸਿੰਘ ਹੀਰ ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵਲੋ ਲੜਾਈ ਝਗੜੇ ਦੇ ਮੁਕੱਦਮੇ ਵਿੱਚ ਭਗੋੜਾ ਦੋਸ਼ੀ ਗ੍ਰਿਫਤਾਰ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਜੀ ਨੇ ਦੱਸਿਆ ਕਿ ASI ਕਰਨੈਲ ਸਿੰਘ ਥਾਣਾ ਭੋਗਪੁਰ ਵਲੋ ਮੁਕੱਦਮਾ ਨੰਬਰ 145 ਮਿਤੀ 23.08.19 ਅ/ਧ 323,324,148,149 ਭ:ਦ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਬਾ ਅਦਾਲਤ ਸ੍ਰੀ ਪ੍ਰਤੀਕ ਗੁਪਤਾ ਜੇ.ਐਮ.ਆਈ.ਸੀ ਸਾਹਿਬ ਜਲੰਧਰ ਵਲੋ ਮਿਤੀ 18.04.25 ਨੂੰ ਪੀ.ਉ 299 ਜ:ਫ ਤਹਿਤ ਭਗੌੜਾ ਘੋਸ਼ਿਤ ਦੋਸ਼ੀ ਸਾਹਿਲ ਸਿੱਧੂ ਉਰਫ ਤੁੰਗੀ ਨਾਮ ਦਾ ਵਿਅਕਤੀ ਵਾਸੀ ਪਿੰਡ ਜੱਲੋਵਾਲ ਥਾਣਾ ਭੋਗਪੁਰ ਨੂੰ ਮਿਤੀ 16.06.25 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।





























