
ਪੈਰਿਸ, (PRIME INDIAN NEWS) :- ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਪੇਨ ਵਿਖ਼ੇ ਹੋ ਰਹੇ 14 ਸਤੰਬਰ ਅਤੇ 21 ਸਤੰਬਰ ਵਾਲੇ ਦੋਹਾਂ ਟੂਰਨਾਮੈਂਟਾਂ ‘ਚ ਫਰਾਂਸ ਦੀ ਸਮਾਜ ਦੀ ਸੇਵੀ ਸੰਸਥਾ ਔਰਰ-ਡਾਨ ਵੱਲੋਂ ਸਪੇਨ ਦੇ ਸਮਾਜ ਸੇਵੀ ਅਮਰੀਕ ਸਿੰਘ ਸਿੱਧੂ ਵੱਲੋਂ ਉਸਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦੇ ਹੋਏ ਸੋਨੇ ਦੀਆਂ ਮੁੰਦਰੀਆਂ ਨਾਲ ਕੀਤਾ ਸਨਮਾਨ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਔਰਰ-ਡਾਨ ਸੰਸਥਾ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਵੀ 18ਵਾਂ ਕਬੱਡੀ ਟੂਰਨਾਮੈਂਟ ਬੋਬੀਨੀ ਵਿਖੇ 24 ਅਗਸਤ ਨੂੰ ਸਰਦਾਰ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਇਕਬਾਲ ਸਿੰਘ ਭੱਟੀ, ਅਜੀਤ ਸਿੰਘ ਲੰਬੜ, ਮਨਜੀਤ ਸਿੰਘ ਕੋਚ, ਦਲਜੀਤ ਸਿੰਘ ਦੋਧੀ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕਰਨੈਲਗੰਜ, ਗੇਲੀ ਧਰਮਕੋਟ, ਸੋਨੀ ਜਹਾਜ, ਨਿੱਕਾ ਗੁਰਦਾਸਪੁਰ, ਗਰੀਕੀ ਕੁਮਰਾਵਾਂ, ਜਸਪ੍ਰੀਤ ਸਿੰਘ ਅਟਵਾਲ, ਉੱਪਲ ਬ੍ਰਦਰਜ, ਸਿੱਧੂ ਭਰਾਅ, ਨਾਗਰਾ ਪ੍ਰੀਵਾਰ, ਪੰਜਾਬ ਸਪੋਰਟਸ ਕਲੱਬ ਫਰਾਂਸ ਦੇਵਿੰਦਰ ਸਿੰਘ ਪਟਵਾਰੀ, ਚੀਮਾ ਬੇਗੋਵਾਲ ਅਤੇ ਪੱਡਾ ਪ੍ਰੀਵਾਰ ਆਦਿ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਟਾਲ ਲਾਉਣ ਵਾਲੇ ਵੀਰ ਮੇਰੇ ਤੋਂ ਇਲਾਵਾ ਮਾਨ ਕੋਚ, ਦਲਜੀਤ ਸਿੰਘ ਜਾਂ ਫਿਰ ਅਜੀਤ ਸਿੰਘ ਲੰਬੜ ਨਾਲ ਕੁੰਟੇਕਟ ਕਰਕੇ ਜਾਣਕਾਰੀ ਲੈ ਸਕਦੇ ਹਨ।
ਸ. ਭੱਟੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਯੂਰਪ ਭਰ ਤੋਂ 6 ਟੀਮਾਂ ਭਾਗ ਲੈਣਗੀਆਂ। ਬਾਅਦ ਵਿੱਚ ਇਹੋ ਟੀਮਾ ਸਪੇਨ ਦੇ ਟੂਰਨਾਮੈਂਟਾਂ ਵਿੱਚ ਵੀ ਆਪੋ ਆਪਣੀ ਸ਼ਾਖ ਦਾ ਜੌਹਰ ਦਿਖਾਉਣਗੀਆਂ।
















