
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ, ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 130 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 12-03-2025 ਨੂੰ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਰਿੰਦਰ ਮੋਹਨ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਵਿਰਕਾ ਪੁੱਲੀ ਤੋਂ ਰਵੀ ਪੁੱਤਰ ਸਤਨਾਮ ਉਰਫ ਸ਼ਾਮਾ ਵਾਸੀ ਪਿੰਡ ਗੋਹਾਵਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 130 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਜਿਸ ਤੇ ਏ.ਐਸ.ਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰਜ ਧੁਲੇਤਾ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੇ ਮੁਕੱਦਮਾ ਨੰਬਰ 30 ਮਿਤੀ 12-03-2025 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ । ਜੋ ਮੁਕੱਦਮਾ ਹਜਾ ਵਿੱਚ ਰਵੀ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ । ਜੋ ਦੋਸ਼ੀ ਰਵੀ ਉਕਤ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਕਿਸ ਪਾਸੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਣੀਆਂ ਸਨ ਬਾਰੇ ਪਤਾ ਲਗਾਉਣਾ ਜਰੂਰੀ ਹੈ ਅਤੇ ਇਸ ਦੇ ਹੋਰ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ | ਦੋਸ਼ੀ ਰਵੀ ਉਕਤ ਦੇ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ।
















