ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਲੁੱਟ ਖੋਹ ਕਰਨ ਵਾਲਾ ਇੱਕ ਦੋਸ਼ੀ ਗ੍ਰਿਫ਼ਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਸ੍ਰੀਮਤੀ ਆਕਰਸ਼ੀ ਜੈਨ, IPS, ADCP-1 ਸਾਹਿਬ ਜਲੰਧਰ, ਮਾਨਯੋਗ ਅਸ਼ੋਕ ਮੀਨਾ, IPS, ACP ਨੋਰਥ ਸਾਹਿਬ ਵੱਲੋਂ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਲੁੱਟ ਖੋਹ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਚਲਾਈ ਹੋਈ ਮੁਹਿੰਮ ਤਹਿਤ ਦੋਸ਼ੀ ਕਾਬੂ ਕਰਨ ਵਿੱਚ ਥਾਣਾ ਡਵੀਜਨ ਨੰਬਰ 01 ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।

ਮਿਤੀ 11.06.2026 ਨੂੰ SI/SHO ਰਕੇਸ਼ ਕੁਮਾਰ ਨੂੰ, ਥਾਣਾ ਡਵੀਜਨ ਨੰਬਰ 1 ਕਮਿਸ਼ਨਰੇਟ ਜਲੰਧਰ ਦੀਨਿਗਰਾਨੀ ਹੇਠ SI ਵਰਿੰਦਰ ਸਿੰਘ ਨੰਬਰ 3622/PBI ਸਮੇਤ ਪੁਲਿਸ ਪਾਰਟੀ ਵੱਲੋਂ ਮੁੱਕਦਮਾ ਨੰਬਰ 152 ਮਿਤੀ 18.05.2026 ਅ/ਧ 304(2), 62, 3(5) BNS ਥਾਣਾ ਡਵੀਜਨ ਨੰਬਰ 01 ਕਮਿਸ਼ਨਰੇਟ ਜਲੰਧਰ ਜੋ ਕਿ ਬਰਬਿਆਨ ਪ੍ਰਿਆ ਦੇਵੀ ਪਤਨੀ ਸੁਖਦੇਵ ਕੁਮਾਰ ਵਾਸੀ ਨੇੜੇ ਦਾਦਾ ਮੱਲ ਦਰਗਾਹ ਬੈਕਸਾਈਡ ਵਨ ਵਿਭਾਗ ਦਫਤਰ ਮਕਸੂਦਾ ਦਰਜ ਹੋਇਆ ਸੀ ਕਿ ਮਿਤੀ 17.05.2026 ਨੂੰ ਵਕਤ ਕਰੀਬ 4.00PM ਉਹ ਆਪਣੇ ਬੱਚੇ ਸਮੇਤ ਕੰਮ ਤੋਂ ਘਰ ਨੂੰ ਜਾ ਰਹੀ ਹੈ ਸੀ ਤਾਂ ਉਸ ਪਾਸੇ 02 ਅਣਪਛਾਤੇ ਨੌਜਵਾਨ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਤੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਵੱਲੋਂ ਦਾਤਰ ਦੀ ਨੋਕ ਤੇ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਲੋਕ ਇੱਕਠੇ ਹੁੰਦੇ ਦੇਖ ਕੇ ਮੋਕਾ ਤੋ ਭੱਜ ਗਏ।

ਜੋ ਮੁੱਕਦਮਾ ਦੀ ਤਫਤੀਸ਼ ਦੌਰਾਨ ਮੌਕਾ ਵਾਰਦਾਤ ਦੀ CCTV ਵੀਡੀਉ ਚੈੱਕ ਕਰਦੇ ਹੋਏ ਦੋਸ਼ੀਆਨ ਰਵਿੰਦਰਪਾਲ ਸਿੰਘ ਉਰਫ ਰਵੀ ਪੁੱਤਰ ਲੇਟ ਸੁਰਜੀਤ ਸਿੰਘ ਵਾਸੀ ਤਲਵੰਡੀ ਕੂਕਾ ਥਾਣਾ ਬੇਗੋਵਾਲ ਜਿਲ੍ਹਾ ਕਪੂਰਥਲਾ ਅਤੇ ਨਾਲ ਦੇ ਸਾਥੀ ਦੀ ਸਨਾਖਤ ਹੋਣ ਤੇ ਮਿਤੀ 11.06.2026 ਨੂੰ ਦੋਸ਼ੀ ਰਵਿੰਦਰਪਾਲ ਸਿੰਘ ਉਰਫ ਰਵੀ ਉਕਤ ਨੂੰ ਹਸਬ ਜਾਬਤਾ ਅਨੁਸਾਰ ਇਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਲ ਨੰਬਰ PB 09-AE-2203 ਸਪਲੈਂਡਰ ਬ੍ਰਾਮਦ ਕੀਤਾ ਗਿਆ ਤੇ ਇਸਦੇ ਨਾਲ ਦਾ ਸਾਥੀ ਘਰੋਂ ਫਰਾਰ ਹੋਣਾ ਪਾਇਆ ਗਿਆ। ਜਿਸਦੀ ਭਾਲ ਕੀਤੀ ਜਾ ਰਹੀ ਹੈ। ਜੋ ਦੋਸ਼ੀ ਰਵਿੰਦਰਪਾਲ ਸਿੰਘ ਉਰਫ ਰਵੀ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button