
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸ੍ਰੀ ਸਰਬਜੀਤ ਰਾਏ, PPS, ਪੁਲਿਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਚਲਾਏ ਸਪੈਸ਼ਲ ਕਾਸੋ ਆਪ੍ਰੇਸ਼ਨ ਤਹਿਤ ਸਬ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀਆਂ ਵੱਖ ਵੱਖ ਪੁਲਿਸ ਪਾਰਟੀ ਵੱਲੋਂ 120 ਨਸ਼ੀਲੀਆਂ ਗੋਲੀਆਂ, 48750 ML ਸ਼ਾਰਬ ਨਜੈਜ, ਹੈਰੋਇਨ ਪੀਣ ਦਾ ਸਮਾਨ ਸਮੇਤ 04 ਦੋਸ਼ੀ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਸ੍ਰੀ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ SI ਗੁਰਨਾਮ ਸਿੰਘ ਥਾਣਾ ਮਹਿਤਪੁਰ ਵੱਲੋਂ ਇਲਾਕਾ ਥਾਣਾ ਮਹਿਤਪੁਰ ਦੇ ਏਰੀਏ ਵਿੱਚ ਨਸ਼ੇ ਦੇ ਖਿਲਾਫ ਸਪੈਸ਼ਲ ਮੁਹਿੰਮ ਦੌਰਾਨ ਗਸ਼ਤ ਵਾ ਨਾਕਾਬੰਦੀ ਕਰਕੇ ਇੱਕ ਦੋਸ਼ੀ ਨੂੰ ਬਲਵੀਰ ਸਿੰਘ ਉਰਫ ਸੁੱਖਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਉਮਰੇਵਾਲ ਥਾਣਾ ਮਹਿਤਪੁਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 120 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕੱਦਮਾ ਨੰਬਰ 74 ਮਿਤੀ 12.05.2025 ਜੁਰਮ 22-61-85 NDPS Act ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਹੈ।
ਇਸੇ ਤਰਾਂ ASI ਜਸਪਾਲ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵਲੋਂ ਦੌਰਾਨੇ ਗਸ਼ਤ ਦਾਣਾ ਮੰਡੀ ਬਘੇਲਾ ਤੋਂ ਹੈਰੋਇਨ ਦਾ ਨਸ਼ਾ ਕਰ ਰਹੇ 2 ਵਿਅਕਤੀਆਂ, ਤਰਸੇਮ ਸਿੰਘ ਉਰਫ ਸੇਮੀ ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਬਾਂਗੀਵਾਲ ਥਾਣਾ ਮਹਿਤਪੁਰ ਅਤੇ ਬੂਟਾ ਸਿੰਘ ਉਰਫ ਬੰਟੀ ਪੁੱਤਰ ਨਰੈਣ ਸਿੰਘ ਵਾਸੀ ਧਰਮੇ ਦੀਆਂ ਛੰਨਾ ਥਾਣਾ ਮਹਿਤਪੁਰ ਨੂੰ ਗ੍ਰਿਫਤਾਰ ਕਰਕੇ ਨਸ਼ੇ ਦਾ ਸੇਵਨ ਕਰਨ ਵਾਲਾ ਸਮਾਨ ਬਰਾਮਦ ਕਰਕੇ ਮੁਕੱਦਮਾ ਨੰਬਰ 75 ਮਿਤੀ 12.05.2025 ਜੁਰਮ 27-61-85 NDPS Act ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਜਿਸ ਵਿਅਕਤੀ ਪਾਸੋਂ ਇਹ ਹੈਰੋਇਨ ਖ੍ਰੀਦ ਕੇ ਲਿਆਏ ਸੀ ਉਸ ਵਿਅਕਤੀ ਨੂੰ ਵੀ ਉਕਤ ਮੁਕੱਦਮਾ ਵਿੱਚ ਨਾਮਜਦ ਕੀਤਾ ਜਾਵੇਗਾ ਅਤੇ ਇਸ ਮੁਕੱਦਮਾ ਵਿੱਚ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਤਰਾਂ ਸਬ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ HC ਪਰਜਿੰਦਰ ਕੌਰ ਥਾਣਾ ਮਹਿਤਪੁਰ ਵੱਲੋਂ ਇਲਾਕਾ ਗਸ਼ਤ ਵਾ ਨਾਕਾਬੰਦੀ ਕਰਕੇ ਇੱਕ ਦੋਸ਼ਣ ਰਾਜ ਕੋਰ ਪਤਨੀ ਲੇਟ ਨਿਰਮਲ ਸਿੰਘ ਵਾਸੀ ਮੁਹੱਲਾ ਕਸਬਾ ਮਹਿਤਪੁਰ ਥਾਣਾ ਮਹਿਤਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ 65 ਬੋਤਲਾਂ ਨਜੈਜ ਸ਼ਰਾਬ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 76 ਮਿਤੀ 12.05.2025 ਜੁਰਮ 61-1-14 Ex-Act ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੋਸ਼ਣ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਉਕਤ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ। ਦੋਸ਼ੀਆਂ ਦੇ ਬੈਕਵਾਰਡ-ਫਾਰਵਰਡ ਲਿੰਕਜ ਪਤਾ ਕੀਤੇ ਜਾਣਗੇ ਅਤੇ ਇਸ ਧੰਦੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕੀਤਾ ਜਾਵੇਗਾ ਅਤੇ ਇਹਨਾਂ ਦੀ ਪ੍ਰਾਪਰਟੀ ਆਦਿ ਵੀ ਤਸਦੀਕ ਕੀਤੀ ਜਾਵੇਗੀ। ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਭਿਆਨਕ ਬਿਮਾਰੀ ਵਿੱਚ ਪੀੜਤ ਹੋ ਚੁੱਕੇ ਵਿਅਕਤੀਆਂ ਅਤੇ ਉਸ ਦੇ ਪਰਿਵਾਰ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਉਹ ਨਸ਼ੇ ਦੀ ਬਿਮਾਰੀ ਤੋਂ ਮੁਕਤ ਹੋ ਕੇ ਆਪਣਾ ਤੰਦਰੁਸਤ ਜੀਵਨ ਜੀ ਸਕਣ।
















