
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਸ੍ਰੀ ਗੌਰਵ ਯਾਦਵ IPS ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕਸਦੇ ਹੋਏ ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ 06 ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚ ਕੇ ਨਜਾਇਜ ਤੌਰ ਤੇ ਬਣਾਈ ਕਰੀਬ 01 ਕਰੋੜ 70 ਲੱਖ ਦੀ ਚੱਲ-ਅਚੱਲ ਜਾਇਦਾਦ ਨੂੰ ਫਰੀਜ ਕਰਵਾਇਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਗ੍ਰਿਫਤਾਰ NDPS ACT ਦੇ ਸਮਗਲਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਕੰਪੀਟੈਂਟ ਅਥਾਰਟੀ ਨਵੀ ਦਿੱਲੀ ਵੱਲੋਂ ਫਰੀਜ਼ ਕਰਵਾਉਣ ਲਈ 03 ਕੇਸਾਂ ਵਿੱਚ 06 ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ੇ ਦੇ ਪੈਸਿਆ ਤੋ ਬਣਾਈ ਜਾਇਦਾਦ ਨੂੰ ਫਰੀਜ ਕਰਵਾਇਆ ਗਿਆ ਹੈ।

ਇਸ ਸਬੰਧੀ ਪ੍ਰੈਸ ਹੋਰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਮੁੱਕਦਮਾ ਨੰਬਰ 02 ਮਿਤੀ 04-01-2024 ਜੁਰਮ 25/31-A,61/85 NDPS Act ਥਾਣਾ ਗੋਰਾਇਆ ਵਿੱਚ ਦੋਸ਼ੀ ਜਗਜੀਤ ਸਿੰਘ ਉਰਫ ਜੀਤਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਗਿਦੜੀ ਹਾਲ ਵਾਸੀ ਅਰੈਂਚਾ ਰੋਡ ਦੋਰਾਹਾ ਜਿਲ੍ਹਾ ਖੰਨਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ 63 ਕਿਲੋ ਅਫੀਮ ਅਤੇ ਇੱਕ ਟਰਕ ਨੰਬਰੀ PB10-HN-9921 ਬ੍ਰਾਮਦ ਕੀਤਾ ਸੀ ਜਿਸ ਨੇ ਨਸ਼ਾ ਵੇਚ ਕੇ 82 ਲੱਖ 43 ਹਜਾਰ 669/- ਰੁਪਏ (82,43,669/- ਰੁਪਏ) ਦੀ ਪ੍ਰਾਪਰਟੀ ਬਣਾਈ ਸੀ, ਜਿਸ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਫਰੀਜ ਕਰਵਾਇਆ ਹੈ।
ਇਸੇ ਤਰ੍ਹਾਂ ਮੁਕੱਦਮਾ ਨੰਬਰ 35 ਮਿਤੀ 06-04-2023 ਅਧ: 21-61-85 NDPS Act ਥਾਣਾ ਲੋਹੀਆਂ ਜਿਲ੍ਹਾ ਜਲੰਧਰ-ਦਿਹਾਤੀ ਵਿੱਚ ਦੋਸ਼ੀਆਨ ਗੁਰਪ੍ਰੀਤ ਸਿੰਘ ਉਰਫ ਗੋਪੀ, ਮਹਾਵੀਰ ਸਿੰਘ ਪੁੱਤਰਾਨ ਸੁਭੇਗ ਸਿੰਘ ਅਤੇ ਸੰਨੀ ਵੋਹਰਾ ਪੁੱਤਰ ਪ੍ਰੇਮ ਕੁਮਾਰ ਵਾਸੀਆਨ ਪਿੰਡ ਦੁੱਲਾ ਸਿੰਘ ਵਾਲਾ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਅਤੇ ਸੁਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਫੁਲੜਵਾਲ ਥਾਣਾ ਲੱਖੋ ਕੇ ਬਹਿਰਾਮ ਜਿਲ੍ਹਾ ਫਿਰੋਜਪੁਰ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵਿੱਚ ਇਹਨਾ ਪਾਸੋਂ 270 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਸੀ ਜੋ ਇਹਨਾ ਨੇ ਨਸ਼ਾ ਵੇਚ ਕੇ 76,95,590/- ਕੀਮਤ ਦੀ ਪ੍ਰਾਪਰਟੀ ਬਣਾਈ ਸੀ। ਜਿਸ ਨੂੰ ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ ਫਰੀਜ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਮੁਕੱਦਮਾ ਨੰਬਰ 121 ਮਿਤੀ 17.06.2014 ਅਧ: 15 NDPS Act ਥਾਣਾ ਆਦਮਪੁਰ ਜਿਲ੍ਹਾ ਜਲੰਧਰ-ਦਿਹਾਤੀ ਵਿੱਚ ਦੋਸ਼ੀ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਸੁਲਿੰਦਰ ਸਿੰਘ ਵਾਸੀ ਹਰੀਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਸ ਵੱਲੋਂ ਨਸ਼ਾ ਵੇਚ ਕੇ ਬਣਾਈ 11,22,475/- ਰੁਪਏ ਕੀਮਤ ਦੀ ਪ੍ਰਾਪਰਟੀ ਨੂੰ ਵੀ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵਲੋਂ ਫਰੀਜ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਬਾਕੀ ਦੇ ਨਸ਼ਾ ਸਮਗਲਰਾਂ ਅਤੇ ਭਗੋੜੇ ਦੋਸ਼ੀਆਨ ਦੀ ਚੱਲ-ਅਚਲ ਜਾਇਦਾਦ ਜੋ ਉਹਨਾ ਨੇ ਨਾਮੀ-ਬੇਨਾਮੀ ਬਣਾਈ ਹੈ ਬਾਰੇ ਵੀ ਪੜ੍ਹਤਾਲ ਕਰਕੇ ਉਹਨਾ ਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਖੂਫੀਆ ਸੋਰਸ ਲਗਾ ਕੇ ਉਹਨਾ ਪਾਸੋ ਵੀ ਖੂਫੀਆ ਤੋਰ ਤੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾ ਦੇ ਟਿਕਾਣਿਆ ਦੀ ਭਾਲ ਸੋਰਸਾਂ ਰਾਹੀਂ ਕੀਤੀ ਜਾ ਰਹੀ ਹੈ। ਇਸ ਸਬੰਧੀ ਪਬਲਿਕ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਨਸ਼ਾ ਤਸਕਰਾਂ ਖਿਲਾਫ ਕੋਈ ਵੀ ਸੂਚਨਾ ਹੋਵੇ ਤਾਂ ਤੁਰੰਤ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ।





























