
ਜਲੰਧਰ, ਐਚ ਐਸ ਚਾਵਲਾ। ਸ੍ਰੀ ਰਾਜੇਸ਼ ਠਾਕੁਰ, ਪੀ.ਪੀ.ਐਸ., ਏ.ਸੀ.ਪੀ. ਸੈਂਟਰਲ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01.09.2026 ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ, ਅਜੀਤ ਨਗਰ, ਨੇੜੇ ਨਕੋਦਰ ਚੌਕ, ਜਲੰਧਰ ਤੋਂ ਇੱਕ ਦਰਖ਼ਾਸਤ ਪ੍ਰਾਪਤ ਹੋਈ ਕਿ ਤੜਕੇ ਕਰੀਬ 01:45 ਵਜੇ ਦੋ ਵਿਅਕਤੀ ਗੁਰਦੁਆਰਾ ਸਾਹਿਬ ਦੇ ਬਾਹਰ ਦਾਤਰ ਸਮੇਤ ਨਜ਼ਰ ਆਏ ਸਨ।

ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਆਵਾਜ਼ ਮਾਰਨ ’ਤੇ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ ’ਤੇ ਦੋਵਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪਛਾਣ ਹੋਣ ਉਪਰੰਤ ਦੋਵਾਂ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
















