
ਪੈਰਿਸ, (PRIME INDIAN NEWS) :- ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਦੇ ਦਿਸ਼ਾ ਨਿਰਦੇਸ਼ਾਂ ਤੇ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਸਰਦਾਰ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਸੀਜਨ ਦੇ 9ਵੇਂ ਟੂਰਨਾਮੈਂਟ ਵਿੱਚ ਸੋਨੂੰ ਸੈਣੀ, ਸੁਰਜੀਤ ਸਿੰਘ ਮਾਣਾ, ਮੌਂਟੀ, ਬਾਦਲ, ਲੁਬਾਣਾ, ਸੰਨੀ, ਸੇਠੀ, ਬੀਟਾ, ਬੱਬੂ ਅਤੇ ਕਮਲ ਵੀਲਪਿੰਤ ਆਪਣੇ ਹੋਰਨਾਂ ਨਗਰ ਨਿਵਾਸੀਆਂ ਦੇ ਨਾਲ ਕਲੱਬ ਦੇ ਪ੍ਰਬੰਧਕਾਂ ਦੀ ਤਨ ਮਨ ਅਤੇ ਧਨ ਨਾਲ ਹੌਂਸਲਾ ਅਫਜਾਈ ਕਰਦੇ ਹੋਏ ਟੂਰਨਾਮੈਂਟ ਦੇ ਪ੍ਰਬੰਧ ਵੀ ਦੇਖਣਗੇ ਤਾਂ ਕਿ ਟੂਰਨਾਮੈਂਟ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾਂ ਰਹਿ ਜਾਵੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਦੱਸਿਆ ਕਿ ਗੇਲੀ ਧਰਮਕੋਟ, ਗੁਰਨਾਮ ਸਿੰਘ ਨੰਗਲ ਲੁਬਾਣਾ ਅਤੇ ਲਵੀ ਨੇ ਕਰਨੈਲਗੰਜ ਦੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਹੜੇ ਕਿ ਤਨ, ਮਨ ਅਤੇ ਧਨ ਨਾਲ ਸਹਾਇਤਾ ਦੇਣ ਦਾ ਐਲਾਨ ਕਰਕੇ ਸਾਡੇ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਾਡਾ ਸਹਿਯੋਗ ਕਰ ਰਹੇ ਹਨ। ਇਸਦੇ ਨਾਲ ਹੀ ਅਸੀ ਜੱਗਾ ਦਿਉਲ, ਸਮਰਾ ਸਾਹਿਬ ਅਤੇ ਇੰਦਰਜੀਤ ਸਿੰਘ ਜੋਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੇ ਵਾਸਤੇ ਸ਼ੀਰੇ ਅਤੇ ਮੱਲ੍ਹੀ ਵਰਗੇ ਨੇਕਦਿੱਲ ਸਪੋਰਟਰ ਲੱਭਣ ਵਿੱਚ ਸਾਡੀ ਸਹਾਇਤਾ ਕਰ ਰਹੇ ਹਨ।





























