ਦੇਸ਼ਦੁਨੀਆਂਪੰਜਾਬ

ਜਲੰਧਰ ਕੈਂਟ ਤੋਂ ਨੌਜਵਾਨ ਲਾਪਤਾ, ਭਾਲ ਜਾਰੀ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਜਲੰਧਰ ਕੈਂਟ ਦੇ ਮੁਹੱਲਾ ਨੰਬਰ 15 ਦਾ ਵਾਸੀ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ, ਉਮਰ 33 ਸਾਲ ਜੋਕਿ 22 ਜੂਨ ਤੋਂ ਲਾਪਤਾ ਹੈ, ਜਿਸ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਕੈਂਟ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ।

ਦਰਜ ਕਰਵਾਈ ਗਈ ਰਿਪੋਰਟ ਮੁਤਾਬਿਕ ਲਾਪਤਾ ਹੋਏ ਨੌਜਵਾਨ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਪ੍ਰੀਤ ਸਿੰਘ, ਉਮਰ 33 ਸਾਲ, ਵਾਸੀ ਮੁਹੱਲਾ ਨੰਬਰ 15 ਜਲੰਧਰ ਛਾਉਣੀ, 22 ਜੂਨ ਨੂੰ ਰਾਤ 8:30 ਵਜੇ ਕਿਸੇ ਕੰਮ ਲਈ ਪਲੈਟੀਨਾ ਮੋਟਰਸਾਈਕਲ ‘ਤੇ ਘਰੋਂ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਨਾ ਹੀ ਉਸਦਾ ਫੋਨ ਮਿਲ ਰਿਹਾ ਹੈ। ਲਾਪਤਾ ਗੁਰਪ੍ਰੀਤ ਸਿੰਘ ਪਨਸਪ ਵਿੱਚ ਇੱਕ ਅਸਥਾਈ ਕਰਮਚਾਰੀ ਹੈ ਅਤੇ ਡੀਜੇ ਦਾ ਵੀ ਕੰਮ ਕਰਦਾ ਹੈ।

ਪਰਿਵਾਰ ਅਤੇ ਸਾਥੀ ਗੁਰਪ੍ਰੀਤ ਸਿੰਘ ਦੀ ਭਾਲ ਕਰ ਰਹੇ ਸਨ ਤਾਂ ਕਿਸੇ ਨੇ ਫ਼ੋਨ ਕਰਕੇ ਦੱਸਿਆ ਕਿ ਮੋਟਰਸਾਈਕਲ ਕੁੱਕੜ ਪਿੰਡ ਵੇਈਂ ਵਿੱਚ ਡਿੱਗਿਆ ਹੋਇਆ ਹੈ। ਜਿਵੇਂ ਹੀ ਜਾਣਕਾਰੀ ਮਿਲੀ, ਫਿਰ ਪਰਿਵਾਰਕ ਮੈਂਬਰ ਅਤੇ ਸਾਥੀ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਗੁਰਪ੍ਰੀਤ ਸਿੰਘ ਦਾ ਮੋਟਰਸਾਈਕਲ ਪਲੈਟੀਨਾ ਕੁੱਕੜ ਪਿੰਡ ਵੇਈਂ ਵਿੱਚ ਪਿਆ ਸੀ। ਜਦੋਂ ਮੋਟਰਸਾਈਕਲ ਬਾਹਰ ਕੱਢਿਆ ਤਾਂ ਉਸਦੀਆਂ ਅੱਗੇ ਪਿੱਛੇ ਦੋਵੇਂ ਨੰਬਰ ਪਲੇਟਾਂ ਗਾਇਬ ਸਨ।

ਥਾਣਾ ਕੈਂਟ ਦੀ ਪੁਲਿਸ ਨੇ ਮਾਮਲੇ ਦਾ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਲਾਪਤਾ ਨੌਜਵਾਨ ਦੇ ਮੋਬਾਈਲ ਫੋਨ ਦੀ ਸਥਿਤੀ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਉਸਦਾ ਪਤਾ ਲਗਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button