
ਕੱਲ 13 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ ਵਿਸ਼ੇਸ਼ ਦੀਵਾਨ , ਪੰਥ ਪ੍ਰਸਿੱਧ ਕਥਾ ਵਾਚਕ, ਰਾਗੀ ਅਤੇ ਢਾਡੀ ਜੱਥੇ ਸੰਗਤਾਂ ਨੂੰ ਕਰਨਗੇ ਨਿਹਾਲ
ਜਲੰਧਰ ਛਾਉਣੀ, ਐਚ ਐਸ ਚਾਵਲਾ। ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ 8 ਅਪ੍ਰੈਲ ਤੋਂ 12 ਅਪ੍ਰੈਲ ਤੱਕ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ, ਜਿਸ ਦੌਰਾਨ ਨਗਰ ਦੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਗੁਰਦੁਆਰਾ ਕਮੇਟੀ ਦਾ ਵੱਧ ਚੜ੍ਹ ਕੇ ਸਹਿਯੋਗ ਕੀਤਾ। ਪ੍ਰਭਾਤ ਫੇਰੀਆਂ ਦੌਰਾਨ ਵੱਖ ਵੱਖ ਦਿਨ ਨਗਰ ਦੇ ਸਾਰੇ ਇਲਾਕੇ ਦੀ ਪਰਿਕਰਮਾ ਕੀਤੀ ਗਈ।



ਨਗਰ ‘ਚ ਰਹਿੰਦੇ ਸ. ਮੁਖਤਿਆਰ ਸਿੰਘ ਕੋਹਲੀ, ਸ. ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਮਨਪ੍ਰੀਤ ਸਿੰਘ ਰਾਜਪਾਲ, ਗੁਰਦੁਆਰਾ ਮਾਈਆਂ ਪ੍ਰਧਾਨ ਸ. ਜਸਪਾਲ ਸਿੰਘ, ਸ. ਹਰਜੀਤ ਸਿੰਘ ਟੱਕਰ, ਬੀਬੀ ਪ੍ਰੀਤੀ ਜੀ, ਸ. ਕਮਲਜੀਤ ਸਿੰਘ ਵਾਲੀਆ, ਸ.ਹਰਮਿੰਦਰ ਸਿੰਘ, ਸ. ਪਾਲ ਸਿੰਘ ਬੇਦੀ, ਲਾਂਬਾ ਟ੍ਰੇਡਰਜ਼, ਸ. ਨਰੋਤਮ ਸਿੰਘ, ਸ. ਹਰਭਿੰਦਰ ਸਿੰਘ ਮੋਨੂੰ, ਸ. ਜਸਬੀਰ ਸਿੰਘ, ਸ. ਰਜਿੰਦਰ ਸਿੰਘ ਬਬਾ, ਸ. ਜੋਗਿੰਦਰ ਸਿੰਘ ਟੱਕਰ, ਪ੍ਰਿਤਪਾਲ ਸਿੰਘ CEO, ਮਾਨ ਬੁੱਕ ਡਿਪੂ ਸ. ਹਰਜੀਤ ਸਿੰਘ, ਸ. ਜਸਪ੍ਰੀਤ ਸਿੰਘ ਚੰਢੋਕ, ਬੀਬੀ ਪੂਨਮ ਜੀ, ਕੈਂਟ ਆਈਸ ਕਰੀਮ ਸ਼੍ਰੀ ਸੁਰੇਸ਼ ਕੁਮਾਰ ਦੁੱਗਲ, ਸ. ਗੁਰਦੇਵ ਸਿੰਘ ਭਿੰਡਰ, ਹਰਜੀਤ ਪਿਕਚਰ ਹਾਊਸ, ਕਲਿਆਣ ਸਿੰਘ ਐਂਡ ਸੰਨਜ਼, ਸ. ਬਲਜਿੰਦਰ ਪਾਲ ਸਿੰਘ ਸੂਰੀ (ਬਾਵਾ), ਬੀਬੀ ਜਸਬੀਰ ਕੌਰ ਜੀ, ਸ. ਜਸਬੀਰ ਸਿੰਘ ਪ੍ਰਿੰਸ, ਸ. ਗੁਲਸ਼ਨ ਸਿੰਘ ਘਈ, ਸ. ਪ੍ਰਭਜੋਤ ਸਿੰਘ ਬਾਵਾ, ਸ. ਹਰਸ਼ਰਨ ਸਿੰਘ ਚਾਵਲਾ, ਸ਼੍ਰੀ ਭੂਸ਼ਨ ਕੁਮਾਰ, ਸ. ਜਸਬੀਰ ਸਿੰਘ ਭਸੀਨ, ਸ. ਜਗਮੋਹਨ ਸਿੰਘ ਖਹਿਰਾ, ਸ. ਕੁਲਵਿੰਦਰ ਸਿੰਘ ਰਾਜਾ, ਹਰੀਸਨ ਟੈਕਸਟਾਇਲ, ਨਿਊ ਲਾਈਟ ਰੈਡੀਮੇਡ, ਸ਼੍ਰੀ ਰਾਜੇਸ਼ ਅਰੋੜਾ, ਸ. ਬਲਰਾਜ ਸਿੰਘ ਗੋਇੰਦੀ, ਬੀਬੀ ਸੁਦਰਸ਼ਨ ਕੌਰ, ਸ. ਹਰਦੀਪ ਸਿੰਘ ਕਸਤੂਰਬਾ ਨਗਰ, ਸ. ਬਲਵਿੰਦਰ ਸਿੰਘ ਕਸਤੂਰਬਾ ਨਗਰ, ਸ. ਦਵਿੰਦਰ ਸਿੰਘ ਦੂਆ ਕਸਤੂਰਬਾ ਨਗਰ, ਬੀਬੀ ਨਿਰਮਲ ਕੌਰ ਕਸਤੂਰਬਾ ਨਗਰ, ਇੰਦਰ ਸਵੀਟ ਹਾਊਸ, ਸ. ਹਰਭਜਨ ਸਿੰਘ ਸਿਟੀ ਕੇਬਲ, ਸ. ਇੰਦਰ ਸਿੰਘ ਟੱਕਰ, ਸ. ਹਰਭਜਨ ਸਿੰਘ ਆਦਿ ਗੁਰਸਿੱਖ ਪਰਿਵਾਰਾਂ ਨੇ ਜਿੱਥੇ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਬੜੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ, ਉਥੇ ਸੰਗਤਾਂ ਵਾਸਤੇ ਅਨੇਕਾਂ ਪ੍ਰਕਾਰ ਦੇ ਲੰਗਰ ਅਤੁੱਟ ਹੋ ਕੇ ਵਰਤਾਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਨਗਰ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।



ਵਧੇਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਕੱਲ 13 ਅਪ੍ਰੈਲ ਨੂੰ ਸਵੇਰੇ ਅਤੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਪ੍ਰਸਿੱਧ ਕਥਾ ਵਾਚਕ ਮਨਜੀਤ ਸਿੰਘ ਸੇਵਕ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਅਤੇ ਬੀਬੀ ਪਰਮਿੰਦਰ ਕੌਰ ਖਾਲਸਾ ਜੀ ਦਾ ਢਾਡੀ ਜੱਥਾ ਸੰਗਤਾਂ ਨੂੰ ਕਥਾ, ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ। ਉਨ੍ਹਾਂ ਸਮੂਹ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਚਰਨਾਂ ਸਮਿਤ ਬੇਨਤੀ ਕੀਤੀ ਹੈ ਕਿ ਕੱਲ ਸਵੇਰੇ ਅਤੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਹਾਜ਼ਰੀਆਂ ਭਰ ਕੇ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਹੋ ਕੇ ਵਰਤਾਏ ਜਾਣਗੇ।



















