ਕਿਹਾ – ਪੰਜਾਬ ਸਰਕਾਰ ਕਿਸਾਨਾਂ ਦੀ ਮਿਹਨਤ ਨਾਲ ਪਾਲਿਆ ਹੋਇਆ ਝੋਨੇ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ
ਜਲੰਧਰ ਕੈਂਟ, ਐਚ ਐਸ ਚਾਵਲਾ। ਝੋਨੇ ਦੀ ਲਿਫਟਿੰਗ ਦਾ ਜਾਇਜ਼ਾ ਲੈਣ ਲਈ ਬੀਬਾ ਰਾਜਵਿੰਦਰ ਕੌਰ ਥਿਆੜਾ ਮਿਤੀ 7 ਨਵੰਬਰ ਨੂੰ ਜਮਸ਼ੇਰ ਅਤੇ ਕੁਕੜ ਪਿੰਡ ਦੀਆਂ ਮੰਡੀਆਂ ਵਿਖੇ ਪਹੁੰਚੇ। ਉਨ੍ਹਾਂ ਮੰਡੀਆਂ ਵਿੱਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਿਹਨਤ ਨਾਲ ਪਾਲਿਆ ਹੋਇਆ ਝੋਨੇ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ।
ਗੌਰਤਲਬ ਹੈ ਕਿ ਇਹਨਾਂ ਬੀਤੇ ਦਿਨਾਂ ਵਿੱਚ ਜਿੱਥੇ ਝੋਨੇ ਦੀ ਲਿਫਟਿੰਗ ਜੋ ਜਿਆਦਾ ਠੀਕ ਨਹੀਂ ਚੱਲ ਰਹੀ ਸੀ ਅਤੇ ਉਸ ਹਾਲਾਤ ਨੂੰ ਦੇਖਦੇ ਹੋਏ ਬੀਬਾ ਥਿਆੜਾ ਜੀ ਨੇ ਆਪ ਜਿਲੇ ਤੇ ਸਾਰੇ ਅਫਸਰਾਂ ਨਾਲ ਗੱਲਬਾਤ ਕੀਤੀ ਅਤੇ ਹਲਕੇ ਦੇ ਸਾਰੇ ਸੈਲਰ ਮਾਲਕਾਂ ਨਾਲ ਗੱਲ ਕਰਕੇ ਝੋਨੇ ਦੀ ਲਿਫਟਿੰਗ ਨੂੰ ਤੇਜ਼ ਕਰਵਾਇਆ ਅਤੇ ਅੱਜ ਮਾਰਕੀਟ ਕਮੇਟੀ ਜਲੰਧਰ ਦੇ ਕੈਂਟ ਚੇਅਰਮੈਨ ਦੇ ਦਫਤਰ ਵਿੱਚ ਏਜੰਸੀਆਂ ਦੇ ਸਾਰੇ ਇੰਸਪੈਕਟਰਾਂ ਨਾਲ ਮੀਟਿੰਗ ਵੀ ਕੀਤੀ।
ਬੀਬਾ ਥਿਆੜਾ ਨੇ ਸਖਤ ਆਦੇਸ਼ ਦਿੰਦਿਆਂ ਕਿਹਾ ਕਿ ਮੌਸਮ ਖਰਾਬ ਹੋਣ ਤੋਂ ਪਹਿਲਾਂ ਕਿਸਾਨਾਂ ਦੇ ਝੋਨੇ ਦਾ ਇੱਕ-ਇੱਕ ਦਾਣਾ ਚੱਕਿਆ ਜਾਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਕੈਂਟ ਸੁਭਾਸ਼ ਭਗਤ, ਬਚਿੱਤਰ ਸਿੰਘ, ਗੁਰਿੰਦਰ ਸਿੰਘ ਸਰਪੰਚ ਜਮਸ਼ੇਰ, ਰਣਬੀਰ ਸਿੰਘ ਖੇੜਾ, ਕਾਕਾ ਪੰਚ ਜਮਸ਼ੇਰ, ਆੜਤੀਆ ਹਰਪੀਤ ਪੀਤਾ ਮੌਜੂਦ ਸਨ।





























