
ਜਲੰਧਰ, ਐਚ ਐਸ ਚਾਵਲਾ। ਅੱਜ ਇਮਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਚੇਅਰਮੈਨ ਸਰਦਾਰ ਰਮਣੀਕ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਮਹੱਤਵਪੂਰਨ ਅਤੇ ਇਤਿਹਾਸਿਕ ਫੈਸਲਾ ਲਿਆ ਗਿਆ।
ਮੀਟਿੰਗ ਦੌਰਾਨ ਟਰੱਸਟੀ ਸ਼੍ਰੀ ਹਰਚਰਨ ਸਿੰਘ ਸੰਧੂ ਅਤੇ ਸ਼੍ਰੀ ਆਤਮ ਪ੍ਰਕਾਸ਼ ਬਬਲੂ ਵੀ ਮੌਜੂਦ ਰਹੇ। ਸਰਬ ਸਹਿਮਤੀ ਨਾਲ ਟਰੱਸਟ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਮਪਰੂਵਮੈਂਟ ਟਰੱਸਟ ਜਲੰਧਰ ਦੀਆਂ ਹੇਠ ਲਿਖੀਆਂ ਵਿਕਾਸ ਸਕੀਮਾਂ, ਜਿਹਨਾਂ ਵਿੱਚ ਸਾਰੇ ਵਿਕਾਸ ਕਾਰਜ (ਪਾਣੀ, ਸੀਵਰੇਜ਼, ਸਟਰੀਟ ਲਾਈਟਾਂ ਅਤੇ ਸੜਕਾਂ ਆਦਿ) ਮੁਕੰਮਲ ਹੋ ਚੁੱਕੇ ਹਨ, ਉਹਨਾਂ ਨੂੰ ਨਗਰ ਨਿਗਮ ਜਲੰਧਰ ਨੂੰ ਸਾਂਭ-ਸੰਭਾਲ ਅਤੇ ਮੈਂਟੀਨੇਸ ਲਈ ਟਰਾਂਸਫਰ ਕੀਤਾ ਜਾਵੇਗਾ।
ਇਹ ਸਕੀਮਾਂ ਹਨ:
13.96 ਏਕੜ ਵਿਕਾਸ ਸਕੀਮ (ਮਾਸਟਰ ਗੁਰਬੰਤਾ ਸਿੰਘ ਇਨਕਲੇਵ)
3.75 ਏਕੜ ਵਿਕਾਸ ਸਕੀਮ (ਬੀਬੀ ਭਾਨੀ ਕੰਪਲੈਕਸ)
51.50 ਏਕੜ ਵਿਕਾਸ ਸਕੀਮ (ਗੁਰੂ ਅਮਰਦਾਸ ਨਗਰ)
70.5 ਏਕੜ ਵਿਕਾਸ ਸਕੀਮ (ਮਹਾਰਾਜਾ ਰਣਜੀਤ ਸਿੰਘ ਐਵੇਨਿਊ)
170 ਏਕੜ ਵਿਕਾਸ ਸਕੀਮ (ਸੂਰੀਆ ਇਨਕਲੇਵ)
ਇਹ ਫੈਸਲਾ ਪੰਜਾਬ ਟਾਊਨ ਇਮਪਰੂਵਮੈਂਟ ਐਕਟ 1922 ਦੀ ਧਾਰਾ 55 ਅਧੀਨ ਲਿਆ ਗਿਆ ਹੈ, ਜਿਸਦੇ ਤਹਿਤ ਜਿਹਨਾਂ ਸਕੀਮਾਂ ਵਿਚ ਵਿਕਾਸ ਕੰਮ ਮੁਕੰਮਲ ਹੋ ਜਾਂਦੇ ਹਨ, ਉਹਨਾਂ ਦੀ ਸਾਂਭ-ਸੰਭਾਲ ਸਬੰਧਤ ਨਗਰ ਨਿਗਮ ਜਾਂ ਕੌਂਸਲ ਨੂੰ ਸੌਂਪੀ ਜਾਂਦੀ ਹੈ।
ਇਸ ਮੌਕੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਨੇ ਕਿਹਾ ਕਿ,
“ਮੈਨੂੰ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਲੋਕ ਭਲਾਈ ਲਈ ਹਮੇਸ਼ਾਂ ਤਤਪਰ ਹਾਂ। ਅੱਜ ਜੋ ਅਹਿਮ ਫੈਸਲਾ ਲਿਆ ਗਿਆ ਹੈ, ਇਹ ਜਲੰਧਰ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ। ਭਵਿੱਖ ਵਿੱਚ ਵੀ ਇਮਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਲੋਕਾਂ ਦੇ ਹਿੱਤ ਵਾਸਤੇ ਐਸੇ ਹੀ ਇਤਿਹਾਸਿਕ ਫੈਸਲੇ ਲਏ ਜਾਂਦੇ ਰਹਿਣਗੇ।”





























