ਘਰ ਘਰ ਜਾ ਕੇ ਆਪਣੇ ਹੱਥੀਂ ਭਰ ਰਹੀ ਹੈ S I R ਫਾਰਮ, ਇਲਾਕਾ ਨਿਵਾਸੀ ਵੀ ਇਸਦੀ ਕਾਰਗੁਜ਼ਾਰੀ ਤੋਂ ਖੁਸ਼, ਕਰ ਰਹੇ ਨੇ ਭਰਪੂਰ ਪ੍ਰਸ਼ੰਸ਼ਾ
PRIME INDIAN NEWS✍️H S CHAWLA
ਜਲੰਧਰ ਕੈਂਟ, (PIN) :- SIR’ (Special Intensive Revision) 2026 ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਲਈ ਭਾਰਤੀ ਚੋਣ ਕਮਿਸ਼ਨ ਦੀ ਅਹਿਮ ਮੁਹਿੰਮ ਤਹਿਤ ਮਨੁੱਖਤਾ ਦੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਲੰਧਰ ਕੈਂਟ ਦੇ ਵਾਰਡ ਨੰਬਰ 3 ਦੇ ਅਧੀਨ ਆਉਂਦੇ ਬੂਥ ਨੰ. 102 ਦੀ BLO ਕਮਲਪ੍ਰੀਤ ਕੌਰ ਕੜਕਦੀ ਗਰਮੀ ਵਿੱਚ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ। ਜਿਸਨੂੰ ਆਪਣੇ ਇਲਾਕੇ ਮੁਹੱਲਾ ਨੰ. 27 ਵਿੱਚ ਘਰ ਘਰ ਜਾ ਕੇ ਆਪਣੇ ਹੱਥੀਂ ਇਥੋਂ ਦੇ ਵਸਨੀਕਾਂ ਦੇ ਫਾਰਮ ਭਰਦਿਆਂ ਦੇਖਿਆ ਜਾ ਸਕਦਾ ਹੈ, ਇਹ ਹੀ ਨਹੀਂ, ਜਿਥੇ BLO ਕਮਲਪ੍ਰੀਤ ਕੌਰ ਲੋਕਾਂ ਨੂੰ S I R ਸਬੰਧੀ ਜਾਗਰੁਕ ਕਰਦੀ ਹੈ, ਉਥੇ ਲੋਕਾਂ ਦੀਆਂ ਫੋਟੋਆਂ ਤੱਕ ਵੀ ਆਪਣੇ ਹੱਥੀਂ ਫਾਰਮਾਂ ਤੇ ਲਗਾਉਂਦੀ ਹੈ ਅਤੇ ਉਨ੍ਹਾਂ ਦੀਆਂ ਕਮੀਆਂ ਨੂੰ ਸੁਲਝਾ ਕੇ ਆਪਣਾ ਪੂਰਨ ਤੌਰ ਤੇ ਫਰਜ਼ ਅਦਾ ਕਰ ਰਹੀ ਹੈ। ਮੁਹੱਲਾ ਨਿਵਾਸੀ ਵੀ BLO ਕਮਲਪ੍ਰੀਤ ਕੌਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ ਅਤੇ ਉਸਦੀ ਭਰਪੂਰ ਪ੍ਰਸ਼ੰਸ਼ਾ ਕਰਦੇ ਹਨ।


ਗੌਰਤਲਬ ਹੈ ਕਿ ਲੋਕਸਭਾ ਚੋਣਾਂ-2024 ਦੌਰਾਨ ਵੀ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ BLO ਕਮਲਪ੍ਰੀਤ ਕੌਰ ਨੇ ਕੜਕਦੀ ਗਰਮੀ ਵਿੱਚ ਵੀ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਸੀ ਅਤੇ ਇਸਦੇ ਨਾਲ ਨਾਲ ਵੋਟਰਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਅਤੇ ਹੁਣ ਵੀ ਉਹ ਆਪਣੇ ਇਲਾਕੇ ਵਿੱਚ ਘਰ ਘਰ ਜਾ ਕੇ S I R ਫ਼ਾਰਮ ਆਪਣੇ ਹੱਥੀਂ ਮੁਕੰਮਲ ਤੌਰ ਤੇ ਭਰ ਰਹੀ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ।


ਜਦੋਂ PRIME INDIAN NEWS ਦੇ ਪ੍ਰਤੀਨਿਧੀ ਨੇ BLO ਕਮਲਪ੍ਰੀਤ ਕੌਰ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਜਿਲ੍ਹਾ ਪ੍ਰਸ਼ਾਸਨ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਇਹ ਜਿੰਮੇਵਾਰੀ ਸੌਂਪੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈਏ।


ਇਥੇ ਦੱਸਣਾ ਜ਼ਰੂਰੀ ਹੈ ਕਿ BLO ਕਮਲਪ੍ਰੀਤ ਕੌਰ ਪਿਛਲੇ ਕਈ ਸਾਲਾਂ ਤੋਂ ਹੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ ਜੋਕਿ ਇਨਸਾਨੀਅਤ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਐਸਾ ਉੱਚਾ ਕਿਰਦਾਰ ਰੱਖਣ ਵਾਲੇ ਇਮਾਨਦਾਰ ਕਰਮਚਾਰੀਆਂ ਨੂੰ ਪੰਜਾਬ ਸਰਕਾਰ/ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਅੱਗੇ ਭਵਿੱਖ ਵਿੱਚ ਵੀ ਵੱਧ ਚੱੜ ਕੇ ਪੂਰੀ ਲਗਨ ਅਤੇ ਮਿਹਨਤ ਨਾਲ ਮਨੁੱਖਤਾ ਦੀ ਸੇਵਾ ਕਰਦੇ ਰਹਿਣ।


















