ਦੇਸ਼ਦੁਨੀਆਂਪੰਜਾਬ

ਮੁੜ ਭਖਿਆ ਗੁਰਦੁਆਰਾ ਮਾਈਆਂ ਦਾ ਵਾਦ ਵਿਵਾਦ, ਹਿਸਾਬ ਨਾ ਦੇਣ ਤੇ ਕਮੇਟੀ ਮੈਂਬਰਾਂ ਨੂੰ ਭੇਜੇ ਗਏ ਨੋਟਿਸ, ਮਾਮਲਾ ਅਦਾਲਤ ‘ਚ

ਜਲੰਧਰ ਕੈਂਟ, ਐਚ ਐਸ ਚਾਵਲਾ। ਜਲੰਧਰ ਕੈਂਟ ਦੇ ਮੁਹੱਲਾ ਨੰਬਰ 29 ਵਿੱਚ ਸਥਿਤ ਗੁਰਦੁਆਰਾ ਮਾਈਆਂ ਦਾ ਵਾਦ ਵਿਵਾਦ ਮੁੜ ਭਖਦਾ ਨਜ਼ਰ ਆ ਰਿਹਾ ਹੈ। ਜਿਸਨੂੰ ਲੈ ਕੇ ਕੈਂਟ ਦੇ ਕੁਝ ਮੋਹਤਬਰ ਵਿਅਕਤੀਆਂ ਵਲੋਂ ਗੁਰਦੁਆਰਾ ਮਾਈਆਂ ਦੇ ਕਮੇਟੀ ਮੈਂਬਰਾਂ ਨੂੰ ਨੋਟਿਸ ਭੇਜੇ ਗਏ ਸਨ, ਜਿਸ ਤੋਂ ਬਾਅਦ ਹੁਣ ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਪਹੁੰਚ ਗਿਆ ਹੈ।

ਗੌਰਤਲਬ ਹੈ ਕਿ ਅੱਜ ਤੋਂ ਤਕਰੀਬਨ ਸਵਾ 2 ਸਾਲ ਪਹਿਲਾਂ ਗੁਰਦੁਆਰਾ ਮਾਈਆਂ ਦੀ ਪ੍ਰਬੰਧਕ ਕਮੇਟੀ ਵਲੋਂ ਹਿਸਾਬ ਕਿਤਾਬ ਨਾ ਦੇਣ ਤੇ ਇਹ ਵਿਵਾਦ ਉਤਪੰਨ ਹੋਇਆ ਸੀ। ਜਿਸਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਉਸ ਵੇਲੇ ਦੇ ਪ੍ਰਧਾਨ (ਹੁਣ ਸਾਬਕਾ ਪ੍ਰਧਾਨ) ਸ. ਜੋਗਿੰਦਰ ਸਿੰਘ ਟੱਕਰ ਨੇ ਸੰਗਤ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਦੋਹਾਂ ਧਿਰਾਂ ਨੂੰ ਸਮਝਾ ਕੇ ਮਿਤੀ 17-01-2024 ਨੂੰ ਇਹ ਵਾਦ ਵਿਵਾਦ ਖਤਮ ਕਰਵਾ ਦਿੱਤਾ ਸੀ ਪਰ ਹੁਣ ਇਹ ਵਿਵਾਦ ਮੁੜ ਉਤਪੰਨ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਪਾਲ ਸਿੰਘ ਆਨੰਦ, ਹਰਪ੍ਰੀਤ ਸਿੰਘ ਭਸੀਨ, ਜੋਗਿੰਦਰ ਸਿੰਘ ਟੱਕਰ, ਜਗਮੋਹਨ ਸਿੰਘ ਖਹਿਰਾ ਅਤੇ ਪਵਿੱਤਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ ਸਵਾ 2 ਸਾਲ ਪਹਿਲਾਂ  ਗੁਰਦੁਆਰਾ ਮਾਈਆਂ ਦੇ ਪ੍ਰਬੰਧਕਾਂ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹ ਗੁਰਦੁਆਰਾ ਸਾਹਿਬ ਦਾ ਹਿਸਾਬ ਕਿਤਾਬ ਜਨਤਕ ਕਰਨਗੇ ਪਰ ਅਜਿਹਾ ਅਜੇ ਤੱਕ ਨਹੀਂ ਹੋਇਆ, ਜਿਸ ਕਾਰਣ ਇਹ ਵਿਵਾਦ ਮੁੜ ਉਤਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸਨੂੰ ਲੈ ਕੇ ਗੁਰਦੁਆਰਾ ਮਾਈਆਂ ਦੇ ਪ੍ਰਬੰਧਕਾਂ ਨੂੰ ਨੋਟਿਸ ਭੇਜੇ ਗਏ ਸਨ ਅਤੇ ਹੁਣ ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਪਹੁੰਚ ਗਿਆ ਹੈ। ਅੰਮ੍ਰਿਤਪਾਲ ਸਿੰਘ ਆਨੰਦ ਨੇ ਦੱਸਿਆ ਕਿ ਬੀਤੇ ਦਿਨ 01 ਅਪ੍ਰੈਲ 2026 ਨੂੰ ਇਹ ਮਾਮਲੇ ਸਬੰਧੀ ਤਰੀਕ ਸੀ ਅਤੇ ਕੇਵਲ 2 ਬੰਦੇ ਹੀ ਅਦਾਲਤ ਵਿੱਚ ਪੇਸ਼ ਹੋਏ ਜਦਕਿ ਨੋਟਿਸ/ਸੰਮਨ 4 ਬੰਦਿਆਂ ਨੂੰ ਭੇਜੇ ਗਏ ਸਨ।

ਜੇਕਰ ਦੂਜੀ ਧਿਰ ਵੀ ਆਪਣਾ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੀ ਹੋਵੇ ਤਾਂ PRIME INDIAN NEWS ਵਲੋਂ ਉਸਨੂੰ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।                                                                                                  ( ਚਲਦਾ )

Related Articles

Leave a Reply

Your email address will not be published. Required fields are marked *

Back to top button