
ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ
ਪੰਜਾਬ ਹਰਿਆਣਾ ਦਿੱਲੀ ਵਿੱਚ ਕਿਸਾਨੀ ਸੰਘਰਸ਼ ਲੜ ਰਹੇ ਯੋਧਿਆਂ ਲਈ ਲੀਗਲ ਸੈਲ ਦਾ ਕੀਤਾ ਐਲਾਨ
ਅੰਮ੍ਰਿਤਸਰ, (PRIME INDIAN NEWS) :- ਭਾਈ ਬਲਦੇਵ ਵਡਾਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਨੂੰ ਤੁਰੰਤ ਰੱਦ ਕਰੇ। ਇਸ ਸਬੰਧੀ ਮਿਤੀ 15 ਫਰਵਰੀ 2024 ਨੂੰ ਪੰਥਕ ਹੋਕੇ ਦੇ ਦੀਵਾਨ ਸਜਾਏ। ਸ੍ਰੀ ਸੁਖਮਨੀ ਸਾਹਿਬ , ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਬੰਦੀ ਸਿੰਘ ਰਿਹਾਈ, ਗੁਰੂਧਾਮਾਂ ਦੀ ਬਹਾਲੀ ਅਤੇ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਿਆਂ ਵੱਲੋਂ ਚੋਰੀ ਵੇਚੇ ਗਏ 328 ਪਾਵਨ ਸਰੂਪਾਂ ਦੇ ਇਨਸਾਫ ਲਈ ਚਾਰ ਸਾਲ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫਲਤਾ ਲਈ ਅਰਦਾਸ ਕੀਤੀ ਗਈ।
ਉਪਰੰਤ ਗੱਲਬਾਤ ਕਰਦਿਆਂ ਭਾਈ ਵਡਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਮਾਰੂ ਨੀਤੀਆਂ ਤੁਰੰਤ ਰੱਦ ਕਰਨੀਆਂ ਚਾਹੀਦੀਆਂ ਜੋ ਕਿਸਾਨੀ ਜਾਂ ਖੇਤੀ ਲਈ ਘਾਤਕ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਅੱਤਵਾਦੀਆਂ ਦਾ ਅੰਦੋਲਨ ਪੇਸ਼ ਕਰਕੇ ਮਨੁੱਖੀ ਅਧਿਕਾਰਾਂ ਅਤੇ ਵਿਚਾਰਾਂ ਦਾ ਗਲ਼ ਨਹੀ ਘੁੱਟਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਕਿਸਾਨ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਉਹ ਠੀਕ ਨਹੀਂ ਹੈ।
ਭਾਈ ਵਡਾਲਾ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਜੋ ਪੁਲਿਸ ਦਾ ਰਵੱਈਆ ਹੈ ਉਹ ਸਰਾਸਰ ਗਲਤ ਹੈ, ਕੀ ਇੰਨਾਂ ਸਿਰ ਫਿਰੇ ਪੁਲਸ ਅਫਸਰਾਂ ਵਿਰੁੱਧ ਕਾਰਵਾਈ ਹੋਵੇਗੀ ? ਪੰਜਾਬ ਨੂੰ ਦਿੱਲੀ ਨਾਲੋਂ ਤੋੜਨ ਦੀ ਕੋਸ਼ਿਸ਼ ਕਰਨੀ ਹਰਿਆਣਾ ਸਰਕਾਰ ਵੱਲੋਂ ਗੋਲੀਆਂ ਮਾਰਨੀਆਂ ਪੰਜਾਬ ਨੂੰ ਮਤਰੇਈ ਮਾਂ ਦਾ ਅਹਿਸਾਸ ਕਰਵਾਉਣਾ ਵੀ ਸਰਾਸਰ ਗਲਤ ਹੈ।
ਭਾਈ ਵਡਾਲਾ ਨੇ ਕਿਹਾ ਕਿ ਅਸੀਂ ਕਿਸਾਨ ਮਾਰੂ ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਨਾਲ ਚੀਨ ਅਤੇ ਪਾਕਿਸਤਾਨ ਵਾਲੇ ਕੀਤੇ ਜਾ ਰਹੇ ਵਰਤਾਅ ਦੀ ਕਰੜੇ ਸ਼ਬਦਾਂ ਵਿੱਚ ਨਖੇਧੀ ਕਰਦੇ ਹਾਂ ਅਤੇ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦੇ ਹੋਏ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਅਡੋਲਤਾ ਅਤੇ ਏਕਤਾ ਦੀ ਅਰਦਾਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਦੀ ਕਾਨੂੰਨੀ ਮੱਦਦ ਲਈ ਪੰਜਾਬ ਹਰਿਆਣਾ ਦਿੱਲੀ ਵਿੱਚ ਇੱਕ ਕਾਨੂੰਨ ਏ ਸਭਾ ਦਾ ਐਲਾਨ ਕਰਦੇ ਹਾਂ ਤਾਂ ਜੋ ਕਾਨੂੰਨਨ ਤੌਰ ਤੇ ਹਰ ਤਰਾਂ ਦੀ ਲੜਾਈ ਨੂੰ ਸਮੇ ਸਿਰ ਲੜਿਆ ਜਾ ਸਕੇ।





























