
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ੍ਰੀ ਸਤਿੰਦਰ ਸਿੰਘ, ਆਈ.ਪੀ.ਐਸ., ਕਮਿਸ਼ਨਰ ਆਫ ਪੁਲਿਸ, ਜਲੰਧਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਆਦਿਤਿਆ ਐਸ. ਵਾਰੀਅਰ, ਆਈ.ਪੀ.ਐਸ., ਡੀ.ਸੀ.ਪੀ. ਸਿਟੀ, ਸ੍ਰੀਮਤੀ ਮਾਧਵੀ ਸ਼ਰਮਾ, ਪੀ.ਪੀ.ਐਸ., ਏ.ਡੀ.ਸੀ.ਪੀ. ਸਿਟੀ-2 ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ, ਏ.ਸੀ.ਪੀ. ਸਬ-ਡਵੀਜ਼ਨ-5 ਕੰਨਟੋਨਮੈਂਟ, ਜਲੰਧਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ।
ਸਬ-ਇੰਸਪੈਕਟਰ ਬਲਕਰਨ ਸਿੰਘ, ਮੁੱਖ ਅਫਸਰ ਥਾਣਾ ਸਦਰ, ਜਲੰਧਰ ਦੀ ਨਿਗਰਾਨੀ ਹੇਠ, ਮਿਤੀ 18.09.2026 ਨੂੰ ਐਸ.ਆਈ. ਨਰਿੰਦਰ ਮੋਹਨ, ਇੰਚਾਰਜ ਪੁਲਿਸ ਚੌਕੀ ਜੰਡਿਆਲਾ, ਨੇ ਸਾਥੀ ਕਰਮਚਾਰੀਆਂ ਸਮੇਤ ਜੰਡਿਆਲਾ ਮੋੜ ਵਿਖੇ ਨਾਕਾਬੰਦੀ ਦੌਰਾਨ ਗੱਡੀ ਨੰਬਰ PB-08-GB-1101 ਮਾਰਕਾ ਸਕਾਰਪੀਓ ਨੂੰ ਰੋਕ ਕੇ ਤਲਾਸ਼ੀ ਲਈ।
ਦੌਰਾਨੇ ਚੈਕਿੰਗ ਸਕਾਰਪੀਓ ਨੰਬਰੀ PB08-GB-1101 ਦੇ ਡ੍ਰਾਈਵਰ ਅਤੇ ਨਾਲ ਬੈਠੇ ਮੋਨੇ ਵਿਅਕਤੀ ਨੂੰ ਗੱਡੀ ਚੈਕ ਕਰਵਾਉਣ ਲਈ ਅਤੇ ਆਪਣੀ ਆਈ.ਡੀ. ਅਤੇ ਲਾਈਸੈਂਸ ਦਿਖਾਉਣ ਲਈ ਕਿਹਾ ਗਿਆ। ਜੋ ਦੋਰਾਨੇ ਚੈਕਿੰਗ ਮੋਨੇ ਵਿਅਕਤੀ ਨੇ ਆਪਣਾ ਪਿਸਟਲ ਕੱਡ ਕੇ ਮਨ SI ਤੇ ਫਾਇਰ ਕਰਨ ਦੀ ਕੋਸ਼ਿਸ ਕੀਤੀ ਜੋ ਮਨ SI ਨੇ ਉਸਦੀ ਬਾਂਹ ਨੂੰ ਕਾਬੂ ਕਰਕੇ ਪਰ੍ਹਾਂ ਕਰ ਦਿੱਤਾ। ਇਸ ਦੌਰਾਨ ਮੋਨੇ ਵਿਅਕਤੀ ਨੇ 2 ਫਾਇਰ ਕਰ ਦਿੱਤੇ ਜੋ ਨਾਲ ਦੇ ਢਾਬੇ ਦੀ ਕੰਧ ਤੇ ਜਾ ਲੱਗੇ।
ਇਹਨਾਂ ਨੂੰ ਬੜੀ ਸਾਵਧਾਨੀ ਨਾਲ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਇਹਨਾ ਦਾ ਨਾਮ ਪਤਾ ਪੁੱਛਿਆ ਗਿਆ। ਫਾਇਰ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਦੱਸਿਆ। ਮਨਪ੍ਰੀਤ ਅਤੇ ਸਕਾਰਪੀਓ ਡ੍ਰਾਈਵਰ ਦਿਲਪ੍ਰੀਤ ਸਿੰਘ ਪੁੱਤਰ ਗੁਰਨੇਕ ਸਿੰਘ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਫਾਇਰ ਕਰਨ ਲਈ ਵਰਤਿਆ ਪਿਸਟਲ ਮਾਰਕਾ GLOCK + 3 ਜਿੰਦਾ ਰੋਂਦ ਕਬਜਾ ਪੁਲਿਸ ਵਿੱਚ ਲਿਆ ਗਿਆ। ਇਸ ਸਬੰਧੀ ਮੁਕੱਦਮਾ ਨੰਬਰ 367 ਮਿਤੀ 19.09.2026, ਅ/ਧ 109 BNS ਅਤੇ 25/27-54-59 ਆਰਮਜ਼ ਐਕਟ, ਥਾਣਾ ਸਦਰ, ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕੀਤਾ ਗਿਆ। ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਦੀ ਪੁੱਛਗਿੱਛ ਦੌਰਾਨ 4 ਹੋਰ ਪਿਸਟਲ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਕੁੱਲ 5 ਪਿਸਟਲ ਅਤੇ 5 ਜਿੰਦਾ ਰੌਂਦ ਬਰਾਮਦ ਹੋਏ ਹਨ।
ਮਾਮਲਾ ਜੇਰੇ-ਤਫ਼ਤੀਸ਼ ਹੈ ਅਤੇ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

















