ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਨੇ 08 ਘੰਟਿਆਂ ‘ਚ ਅਗਵਾਹ ਕੀਤੇ ਬੱਚੇ ਨੂੰ ਟਰੇਸ ਕਰਕੇ ਸੁਰੱਖਿਅਤ ਪਰਿਵਾਰ ਦੇ ਕੀਤਾ ਹਵਾਲੇ

ਬੱਚਾ ਚੋਰੀ ਕਰਨ ਵਾਲੇ ਗਿਰੋਹ ਨੂੰ 24 ਘੰਟੇ ਵਿੱਚ ਕੀਤਾ ਟਰੇਸ, 72 ਘੰਟੇ ਵਿੱਚ ਮੁੱਖ ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋ ਜਲੰਧਰ ਸ਼ਹਿਰ ਵਿਚ ਅਗਵਾਹ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਰੋਹ ਦੀ ਤਲਾਸ਼ ਨੂੰ ਜਾਰੀ ਰਖਦਿਆ ਸ੍ਰੀ ਅਦਿਤਿਆ ਐਸ. ਵਾਰੀਅਰ IPS ਡੀ.ਸੀ.ਪੀ. ਸਿਟੀ ਜਲੰਧਰ, ਸ੍ਰੀਮਤੀ ਮਾਧਵੀ ਸ਼ਰਮਾ PPS ਵਧੀਕ ਡਿਪਟੀ ਕਮਿਸ਼ਨਰ ਜਲੰਧਰ ਜੋਨ-2 ਜਲੰਧਰ, ਤੇ ਸ੍ਰੀ ਆਤਿਸ਼ ਭਾਟੀਆ, PPS, ਏ.ਸੀ.ਪੀ ਵੈਸਟ ਜਲੰਧਰ ਵਲੋਂ ਸਮੇਂ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਤੇ ਸਬ ਇੰਸਪੈਕਟਰ ਗੁਰਦੀਪ ਚੰਦ, ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਦੇਖ ਰੇਖ ਹੇਠ ਅਗਵਾਹ ਦੀਆ ਵਾਰਦਾਤਾ ਨੂੰ ਅਨਜਾਮ ਦੇਣ ਵਾਲੇ ਗਰੋਹ ਨੂੰ ਕਾਬੂ ਕੀਤਾ ਗਿਆ।

ਜੋ ਮਿਤੀ 17.09.2026 ਨੂੰ ਸਬ ਇੰਸਪੈਕਟਰ ਗੁਰਦੀਪ ਚੰਦ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਅਤੇ ਏ.ਐਸ.ਆਈ ਸੁਖਦੇਵ ਚੰਦ ਚੋਂਕੀ ਇੰਨਚਾਰਜ਼ ਲੈਦਰ ਕੰਪਲੈਕਸ ਕਮਿਸ਼ਨਰੇਟ ਜਲੰਧਰ ਵੱਲੋ ਉਕਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੁਕੱਦਮਾ ਨੰਬਰ 277 ਮਿਤੀ 17.9.2026 ਅ/ਧ 140 (3) 3(5) BNSS ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਦਰਜ ਕਰਕੇ ਮੁਕੱਦਮੇ ਵਿੱਚ 04 ਸਾਲਾ ਬੱਚੇ ਨੂੰ ਦੋਸ਼ੀਆਂ ਵੱਲੋਂ ਅਗਵਾ ਕੀਤੇ ਜਾਣ ਉਪਰੰਤ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਰੀਬ 08 ਘੰਟਿਆਂ ਦੇ ਅੰਦਰ ਬੱਚੇ ਨੂੰ ਟਰੇਸ ਕਰਕੇ ਸੁਰੱਖਿਅਤ ਬ੍ਰਾਮਦ ਕੀਤਾ ਗਿਆ ਅਤੇ ਵਾਰਸਾਂ ਦੇ ਹਵਾਲੇ ਕੀਤਾ ਗਿਆ।

ਇਸ ਉਪਰੰਤ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਕਰੀਬ 72 ਘੰਟਿਆਂ ਦੇ ਅੰਦਰ ਬੱਚੇ ਨੂੰ ਅਗਵਾ ਕਰਨ ਵਾਲੇ ਮੁੱਖ ਦੋਸ਼ੀ ਰੱਜਤ ਰੱਤੂ ਉਰਫ ਰੋਕੀ ਨੂੰ ਖੁਫੀਆ ਸੋਰਸਾ ਰਾਹੀ ਹਸਬ ਜੲਬਤਾ ਅਨੁਸਾਰ ਕਾਬੂ ਕੀਤਾ ਗਿਆ। ਉਸ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ 04 ਸਾਲਾ ਬੱਚੇ ਨੂੰ ਚਾਈਲਡ ਟ੍ਰੈਫਿਕਿੰਗ ਕਰਨ ਦੇ ਮਕਸਦ ਨਾਲ ਅਗਵਾ ਕੀਤਾ ਸੀ । ਦੋਸ਼ੀ ਜਿਸ ਅਕਟਿਵਾ ਪਰ ਬੱਚੇ ਨੂੰ ਅਗਵਾਹ ਕੀਤਾ ਸੀ। ਉਹ ਐਕਟਿਵਾ ਬਿਨ੍ਹਾਂ ਨੰਬਰੀ ਰੰਗ ਚਿੱਟਾ ਬ੍ਰਾਮਦ ਕੀਤੀ ਗਈ ਹੈ।

ਮੁਕੱਦਮੇ ਦੀ ਤਫਤੀਸ਼ ਦੌਰਾਨ ਦੂਜੇ ਦੋਸ਼ੀ ਨੂੰ ਵੀ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇਗਾ। ਤਫਤੀਸ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖਿਲਾਫ ਵੀ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੁਕੱਦਮੇ ਦੀ ਤਫਤੀਸ਼ ਨੂੰ ਹਰ ਪੱਖੋਂ ਡੂੰਘਾਈ ਨਾਲ ਮੁਕੰਮਲ ਕੀਤਾ ਜਾਵੇਗਾ।

Related Articles

Back to top button